ਤਰਨਤਾਰਨ ‘ਚ ਕੱਪੜਾ ਵਪਾਰੀ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ: ਲਖਬੀਰ ਲੰਡਾ ਨੇ ਲਈ ਕਤਲ ਦੀ ਜ਼ਿੰਮੇਵਾਰੀ

ਤਰਨਤਾਰਨ, 12 ਅਕਤੂਬਰ 2022 – ਪੰਜਾਬ ਦੇ ਤਰਨਤਾਰਨ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਤਰਨਤਾਰਨ ਜ਼ਿਲੇ ਦੇ ਪੱਟੀ ‘ਚ ਹੋਏ ਕਤਲ ਦੀ ਵਾਰਦਾਤ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਬਾਈਕ ‘ਤੇ ਆਏ ਦੋ ਨੌਜਵਾਨਾਂ ਨੇ ਰੈਡੀਮੇਡ ਕੱਪੜਿਆਂ ਦੀ ਦੁਕਾਨ ‘ਚ ਦਾਖਲ ਹੋ ਕੇ ਮਾਲਕ ਨੂੰ ਗੋਲੀਆਂ ਮਾਰ ਦਿੱਤੀਆਂ। ਜਿਸ ‘ਚ ਮਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਤਰਨਤਾਰਨ ਸਦਰ ਥਾਣਾ ਦੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਅਤੇ ਮੁਲਜ਼ਮ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ।

ਜਿਸ ਤੋਂ ਬਾਅਦ ਹੁਣ ਤਰਨ ਤਾਰਨ ਦੇ ਪਿੰਡ ਰਸੂਲਪੁਰ ‘ਚ ਗੁਰਜੰਟ ਸਿੰਘ ਨਾਮ ਦੇ ਦੁਕਾਨਦਾਰ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ‘ਚ ਕਤਲ ਦੀ ਜ਼ਿੰਮੇਵਾਰੀ ਲਖਬੀਰ ਲੰਡਾ ਨੇ ਲਈ ਹੈ। ਇਸ ਸੰਬੰਧੀ ਕੈਨੇਡਾ ਸਥਿਤ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਇੰਟਰਨੈੱਟ ਮੀਡੀਆ ‘ਤੇ ਪੋਸਟ ਪਾ ਕੇ ਕਿਹਾ ਕਿ, “ਅੱਜ ਜੋ Tarn Taran ਵਿੱਚ gurjant ਦਲਾਲ ਦਾ ਕਤਲ ਹੋਇਆ। ਅਸੀ ਕੀਤਾ ਕਿਊਕਿ ਇਹਨੇ ਸਾਡੇ ਭਰਾ Arashdeep Batthi ਦੀ ਜਿੰਦਗੀ ਖਰਾਬ ਕੀਤੀ,, ਸਿਰਫ ਇਕ Punjab police ਦੇ ਕਹਿਣ ਤੇ ਕਿ ਉਹ Satte Nashera ਦਾ ਯਾਰ ਦੋਸਤ ਸੀ ,, ਇਹਦੀ Punjab police ਵਿੱਚ Joining ਸੀ ,, ਫਰੌਤੀ ਵੀ ਮੰਗੀ ਸੀ ਪਰ ਕਿਸੇ ਯਾਰ ਦੇ ਕਹਿਣ ਤੇ ਬਿਨਾ ਪੈਸੇਆ ਤੋ ਛੱਡਿਆ ਸੀ,, ਹੁਣ ਇਹ ਦਲਾਲ ਬਣ ਗਿਆ,, police ਦਾ ਦਲਾਲ ਇਕ ਵੀ ਨਹੀ ਛੱਡਣਾ ਜਿਹਡੇ ਸਾਡੇ ਭਰਾਵਾ ਨੇ ਕੰਮ ਕੀਤਾ ਉਹਨਾ ਸ਼ਰੇਆਮ ਕੀਤਾ ,, police ਆਵਦੀ ਬਣਦੀ ਕਾਰਵਾਈ ਕਰੇ,,ਪਰ ਜੇ ਤੁਸੀ ਪਹਿਲਾ ਵਾਗ ਸਾਡੇ ਘਰਾ ਵਿੱਚ ਜਾ ਕੇ ਸਾਡੇ ਘਰਦੇ ਜਾ ਰਿਸ਼ਤੇਦਾਰਾ ਨੂੰ ਤੱਗ ਕੀਤਾ ਫਿਰ ਅਸੀ ਅਗਲੀ ਵਾਰ ਤੁਹਾਡੇ ਘਰਾ ਵਿੱਚ ਜਾਵਾਗੇ,, ਤੁਸੀ 35,40 ਮੁੰਡੇ ਆਪਣੇ ਦਲਾਲ ਦੇ ਕਿਹਣ ਤੇ Jailan ਵਿਚ ਬੰਦ ਕਰ ਦਿਤੇ ਜੋ ਕਿ ਨਿਰਦੋਸ਼ ਸੀ,, ਅਗਲੇ 35,40 ਕੁਜ ਕਰਕੇ ਜਾਣ ਗੇ ਨਜਾਇਜ ਨਹੀ ਜਾਦੇ,, ਤਿਆਰੀ ਰੱਖਿਓ ਜਿਹੜਾ ਵੀ ਸਾਡੇ ਨਲ ਗਦਾਰੀ ਕਰੂਗਾ ਉਹਦੇ ਲਈ ਮਾਫੀ ਨਹੀ ਮੌਤ ਆ,,
ਸਿਆਣਿਆ ਨੇ ਸੱਚ ਕਿਹਾ ਜੇ ਜੱਗਲ ਤੇ ਰਾਜ ਕਰਨਾ
ਜਾਨਵਰ ਨਾਲ ਜਾਨਵਰ ਬਣਨਾ ਪੈਣਾ ,, ਹੁਣ ਉਹ ਸਾਰੇ ਹੱਕ ਲੈ ਕੇ ਛੱਡਾਗੇ ,,ਜਿਹੜੇ ਹੱਕਾ ਕਰਕੇ ਸਾਨੂੰ ਘਰ ਛੱਡਣੇ ਪਏ।”

ਇਹ ਘਟਨਾ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 54 ‘ਤੇ ਸਥਿਤ ਪਿੰਡ ਦੀਨਪੁਰ ਦੀ ਹੈ। ਤਰਨਤਾਰਨ ਦੇ ਰਸੂਲਪੁਰ ਦੇ ਰਹਿਣ ਵਾਲੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਗੁਰਜੰਟ ਸਿੰਘ ਦਾ ਬਾਈਕ ‘ਤੇ ਆਏ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਦੁਕਾਨ ‘ਤੇ ਕੰਮ ਕਰਦੇ ਨੌਜਵਾਨਾਂ ਨੇ ਗੁਰਜੰਟ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਹਿੰਗਾਈ ਯੁੱਗ ਵਿਚ 24 ਰੁਪਏ ਦਿਹਾੜੀ ਵਾਧਾ ਕਰਨ ਦੀ ਸਰਕਾਰੀ ਬੁਰਕੀ ਮਜ਼ਦੂਰਾਂ ਨਾਲ ਕੋਝਾ ਮਜ਼ਾਕ : ਜਸਵੀਰ ਗੜ੍ਹੀ

1984 ਦੇ ਕਤਲ ਕੇਸ ਦੇ ਦੋਸ਼ੀ ਨੂੰ ਦਿੱਲੀ ਹਾਈ ਕੋਰਟ ਨੇ ਜ਼ਮਾਨਤ ਦੇਣ ਤੋਂ ਕੀਤੀ ਨਾਂਹ