ਅਧਿਆਪਕ ਪੰਜਵੀਂ ਜਮਾਤ ‘ਚ ਪੜ੍ਹਦੀ ਬੱਚੀ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ, ਪਿੰਡ ਵਾਲਿਆਂ ਨੇ ਚਾੜ੍ਹਿਆ ਕੁਟਾਪਾ

ਮਾਛੀਵਾੜਾ ਸਾਹਿਬ, 13 ਸਤੰਬਰ 2022 – ਸਿੱਖਿਆ ਦੇ ਮੰਦਿਰ ‘ਚ ਗੁਰੂ-ਚੇਲੇ ਦੇ ਰਿਸ਼ਤੇ ਨੂੰ ਇੱਕ ਅਧਿਆਪਕ ਵੱਲੋਂ ਕਲੰਕਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਛੀਵਾੜਾ ਸਾਹਿਬ ਦੇ ਨਜ਼ਦੀਕੀ ਪਿੰਡ ਹਿਆਤਪੁਰ ਵਿਖੇ ਅਧਿਆਪਕ ਕਾਫੀ ਸਮੇਂ ਤੋਂ ਪੰਜਵੀਂ ਜਮਾਤ ‘ਚ ਪੜ੍ਹਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਆਖਰ ਇਸ ਬੱਚੀ ਨੇ ਅਧਿਆਪਕ ਦੀਆਂ ਕਰਤੂਤਾਂ ਬਾਰੇ ਪਰਿਵਾਰ ਨੂੰ ਦੱਸਿਆ। ਪਰਿਵਾਰ ਨੇ ਪਿੰਡ ਵਾਸੀਆਂ ਸਮੇਤ ਸਕੂਲ ਪੁੱਜ ਕੇ ਅਧਿਆਪਕ ਦਾ ਕੁਟਾਪਾ ਚਾੜ੍ਹਿਆ। ਅਧਿਆਪਕ ਨੇ ਆਪਣੀ ਗਲਤੀ ਸਵੀਕਾਰ ਕਰਦੇ ਹੋਏ ਮੁਆਫੀ ਮੰਗੀ। ਪੰਚਾਇਤ ਨੇ ਇਹ ਮਾਮਲਾ ਪੁਲਸ ਦੇ ਧਿਆਨ ‘ਚ ਲਿਆਂਦਾ। ਪੁਲਸ ਨੇ ਇਸਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਿਆਤਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ‘ਚ ਅਧਿਆਪਕ ਵੱਲੋਂ ਪੰਜਵੀਂ ਜਮਾਤ ਦੀ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਮਾਮਲਾ ਸਾਮਣੇ ਆਇਆ। ਅਧਿਆਪਕ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਸੀ। ਆਖਰ ਇਹ ਗੱਲ ਬੱਚੀ ਦੇ ਪਰਿਵਾਰ ਤੱਕ ਪੁੱਜੀ ਤਾਂ ਸਕੂਲ ਅੰਦਰ ਅਧਿਆਪਕ ਦਾ ਕੁਟਾਪਾ ਚਾੜ੍ਹਿਆ ਗਿਆ। ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੁਝ ਦਿਨਾਂ ਤੋਂ ਸਹਿਮੀ ਹੋਈ ਦਿਖਾਈ ਦੇ ਰਹੀ ਸੀ। ਬੱਚੀ ਕੋਲੋਂ ਪੁੱਛਣ ‘ਤੇ ਸਾਰੀ ਗੱਲ ਸਾਮਣੇ ਆਈ ਤਾਂ ਉਹ ਪੰਚਾਇਤ ਨੂੰ ਨਾਲ ਲੈ ਕੇ ਸਕੂਲ ਪੁੱਜੇ। ਪਿੰਡਵਾਸੀਆਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਅਜਿਹੇ ਅਧਿਆਪਕ ਦੀ ਸਕੂਲ ਨੂੰ ਕੋਈ ਲੋੜ ਨਹੀਂ ਹੈ।

ਅਧਿਆਪਕ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ ਪੀੜਤ ਬੱਚੀ ਨੇ ਵੀ ਦੱਸਿਆ ਕਿ ਅਧਿਆਪਕ ਉਸ ਨਾਲ ਕਾਫੀ ਸਮੇਂ ਤੋਂ ਅਸ਼ਲੀਲ ਹਰਕਤਾਂ ਕਰਦਾ ਆ ਰਿਹਾ ਸੀ। ਜਦੋਂ ਉਸਦੀ ਭੈਣ ਨੇ ਘਰ ‘ਚ ਅਜਿਹੀ ਗੱਲ ਸ਼ੁਰੂ ਕੀਤੀ ਤਾਂ ਉਸਨੇ ਵੀ ਆਪਣੇ ਮਾਪਿਆਂ ਨੂੰ ਗੱਲ ਦੱਸੀ। ਅਧਿਆਪਕ ਉਹਨਾਂ ਨੂੰ ਧਮਕੀ ਦਿੰਦਾ ਸੀ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਮਾਰਕੁੱਟ ਕਰੇਗਾ।

ਦੂਜੇ ਪਾਸੇ ਇਹ ਸ਼ਰਮਨਾਕ ਕਰਤੂਤ ਜੱਗਜਾਹਿਰ ਹੋਣ ਮਗਰੋਂ ਅਧਿਆਪਕ ਪਿੰਡ ਵਾਸੀਆਂ ਤੋਂ ਮੁਆਫ਼ੀ ਮੰਗ ਰਿਹਾ ਸੀ ਅਤੇ ਅੱਗੇ ਤੋਂ ਅਜਿਹੀ ਗਲਤੀ ਹੋਣ ‘ਤੇ ਚੌਂਕ ਚ ਗੋਲੀ ਮਾਰਨ ਦੀ ਗੱਲ ਆਖ ਰਿਹਾ ਸੀ।

ਪੰਚਾਇਤ ਨੇ ਇਸ ਪੂਰੇ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ। ਮੌਕੇ ‘ਤੇ ਪੁੱਜੇ ਸਬ ਇੰਸਪੈਕਟਰ ਭੁਪਿੰਦਰ ਕੁਮਾਰ ਨੇ ਕਿਹਾ ਕਿ ਸੂਚਨਾ ਮਿਲਣ ਮਗਰੋਂ ਉਹ ਸਕੂਲ ‘ਚ ਆਏ ਅਤੇ ਪਿੰਡ ਦੇ ਸਰਪੰਚ ਨੇ ਉਹਨਾਂ ਕੋਲ ਬਿਆਨ ਦਰਜ ਕਰਾਏ ਹਨ। ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹੁਣ ਮੋਹਾਲੀ ਸਟੇਡੀਅਮ ਨੂੰ ਯੁਵੀ ਅਤੇ ਭੱਜੀ ਦੇ ਨਾਂ ਨਾਲ ਵੀ ਜਾਣਿਆ ਜਾਵੇਗਾ

ਮੂੰਗੀ ਦੀ ਫਸਲ MSP ‘ਤੇ ਖਰੀਦਣ ‘ਚ ਅਸਫਲ ਰਹੀ ਮਾਨ ਸਰਕਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ – ਖਹਿਰਾ