ਚੰਡੀਗੜ੍ਹ, 21 ਮਈ 2023 – ਮੌੜ ਮੰਡੀ ਦੇ ਨਾਇਬ ਤਹਿਸੀਲਦਾਰ ਖਿਲਾਫ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਦੇ ਰੋਸ ਵਜੋਂ ਭਲਕੇ ਰੈਵਨਿਊ ਵਿਭਾਗ ਦੇ ਸਾਰੇ ਅਧਿਕਾਰੀ ਭਲਕੇ ਸਮੂਹਿਕ ਛੁੱਟੀ ਉਤੇ ਜਾਣਗੇ। ਪੰਜਾਬ ਰੈਵਨਿਊ ਆਫ਼ਸਰ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਹੈ। ਐਸੋਸੀਏਸ਼ਨ ਵੱਲੋਂ ਦੋਸ਼ ਲਗਾਇਆ ਜਾ ਰਿਹਾ ਹੈ ਕਿ ਨਾਇਬ ਤਹਿਸੀਲਦਾਰ ਖਿਲਾਫ ਗੈਰ ਕਾਨੂੰਨੀ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ। ਭਲਕੇ ਤੋਂ ਪੰਜਾਬ ਦੇ ਰੈਵਨਿਊ ਅਫਸਰ ਸਮੂਹਿਕ ਛੁੱਟੀ ਉਤੇ ਜਾਣਗੇ।