- ਹਸਪਤਾਲ ਦੀ ਵਾਰਡ ਚ ਦਾਖਲ ਮਰੀਜ਼ਾਂ ਨੇ ਬੜੀ ਮੁਸ਼ਕਿਲ ਨਾਲ ਬਚਾਈ ਆਪਣੀ ਜਾਨ
- ਕਰੀਬ ਅੱਠ ਤੋਂ ਦੱਸ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਅੱਗ ਤੇ ਪਾਇਆ ਕਾਬੂ
ਅੰਮ੍ਰਿਤਸਰ, 14 ਮਈ 2022 – ਇਕ ਪਾਸੇ ਸਵੇਰੇ ਦਿੱਲੀ ਦੇ ਵਿੱਚ ਤਿੰਨ ਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ ਦੂਜੇ ਪਾਸੇ ਹੀ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਉਸ ਸਮੇਂ ਹਫੜਾ ਦਫੜੀ ਮੱਚ ਗਈ ਜਦੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦਿ ਓਪੀਡੀ ਦੀ ਬੈਕਸਾਈਡ ਬਣੀ ਵਾਰਡ ਵਿਚ ਅਚਾਨਕ ਅੱਗ ਲੱਗ ਗਈ।
ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸੀ ਕਿ ਅੱਗ ਤੇ ਕਾਬੂ ਕਰਨਾ ਅਜੇ ਵੀ ਮੁਸ਼ਕਲ ਹੋਇਆ ਪਿਆ ਹੈ। ਮੁਸ਼ਕਿਲ ਦੇ ਨਾਲ ਹਸਪਤਾਲ ਪ੍ਰਸ਼ਾਸਨ ਤੇ ਦਮਕਲ ਵਿਭਾਗ ਵੱਲੋਂ ਮੌਕੇ ਤੇ ਪਹੁੰਚ ਕੇ ਵਾਰਡ ਦੇ ਅੰਦਰ ਦਾਖ਼ਲ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਗਿਆ ਅਤੇ ਮਰੀਜ਼ਾਂ ਨੂੰ ਸੁਰੱਖਿਅਤ ਬਾਹਰ ਲਿਆਂਦੇ ਵਿੱਚ ਆਮ ਲੋਕਾਂ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ।
ਜਿਸ ਜਗ੍ਹਾ ਤੇ ਅੱਗ ਲੱਗੀ ਉਸ ਦੇ ਨਾਲ ਹੀ ਵ੍ਹੀਕਲ ਪਾਰਕਿੰਗ ਵੀ ਸੀ ਬੜੀ ਮੁਸ਼ਕਲ ਦੇ ਨਾਲ ਹਜ਼ਾਰਾਂ ਦੀ ਤਦਾਦ ਵਿੱਚੋਂ ਵ੍ਹੀਕਲ ਵੀ ਉਸ ਜਗ੍ਹਾ ਚੋਂ ਮੁਸ਼ਕਲ ਨਾਲ ਹਟਾਏ ਗਏ। ਜਿਸ ਤੋਂ ਬਾਅਦ ਦਮਕਲ ਵਿਭਾਗ ਦੀਆਂ ਗੱਡੀਆਂ ਤੇ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਖਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਨਹੀਂ ਪਾਇਆ ਗਿਆ।