ਬਜ਼ੁਰਗ ਔਰਤਾਂ ਦੇ ਘਰ ਚੋਰੀ: ਚੋਰਾਂ ਵੱਲੋਂ ਘਰ ‘ਚ ਪਏ ਪੈਨਸ਼ਨ ਦੇ 5 ਹਜ਼ਾਰ ਚੋਰੀ

  • ਘਰ ‘ਚ ਕਮਾਉਣ ਵਾਲਾ ਕੋਈ ਨਹੀਂ

ਜਲੰਧਰ, 30 ਮਈ 2023 – ਜਲੰਧਰ ਦੇ ਸ਼ਿਵ ਨਗਰ ‘ਚ ਰਹਿਣ ਵਾਲੀ ਬਜ਼ੁਰਗ ਔਰਤਾਂ ਦੇ ਘਰ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ। ਚੋਰਾਂ ਨੇ ਔਰਤਾਂ ਦੇ ਪੈਨਸ਼ਨ ਵਾਲੇ ਕਢਵਾਏ 5000 ਰੁਪਏ ਵੀ ਨਹੀਂ ਛੱਡੇ। ਘਰ ਵਿੱਚ ਔਰਤਾਂ ਤੋਂ ਇਲਾਵਾ 3 ਛੋਟੇ ਬੱਚੇ ਹਨ। ਪਰ ਘਰ ;ਚ ਕਮਾਉਣ ਵਾਲਾ ਕੋਈ ਨਹੀਂ ਹੈ। ਔਰਤਾਂ ਨੇ ਰੋਂਦੇ ਹੋਏ ਦੱਸਿਆ ਕਿ ਪੈਨਸ਼ਨ ਦੇ ਪੈਸੇ ਨਾਲ ਉਨ੍ਹਾਂ ਦਾ ਗੁਜ਼ਾਰਾ ਚੱਲ ਰਿਹਾ ਹੈ।

ਘਰ ਦੀ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਰਾਤ 12 ਵਜੇ ਤੋਂ ਪਹਿਲਾਂ ਸੌਂ ਗਈ ਸੀ। ਉਨ੍ਹਾਂ ਦੇ ਘਰ ਦੇ ਨਾਲ ਹੀ ਨਵੇਂ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਚੋਰ ਤੜਕੇ 4 ਵਜੇ ਉਨ੍ਹਾਂ ਦੇ ਘਰ ਵਾਲੇ ਪਾਸੇ ਦੇ ਮਕਾਨ ਦੀ ਛੱਤ ਰਾਹੀਂ ਦਾਖਲ ਹੋਏ। ਉਨ੍ਹਾਂ ਘਰੋਂ ਨਕਦੀ ਅਤੇ ਇਨਵਰਟਰ ਦੀ ਬੈਟਰੀ ਤੋਂ ਇਲਾਵਾ ਕੁਝ ਵੀ ਚੋਰੀ ਨਹੀਂ ਕੀਤਾ। ਚੋਰੀ ਦੀ ਘਟਨਾ ਤੋਂ ਬਾਅਦ ਉਸ ਨੇ ਸਵੇਰੇ 6 ਵਜੇ ਹੀ ਪੁਲਿਸ ਨੂੰ ਸੂਚਨਾ ਦਿੱਤੀ ਸੀ। ਕਰੀਬ 4 ਘੰਟੇ ਬਾਅਦ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ।

ਦੂਜੇ ਪਾਸੇ ਇਲਾਕੇ ਦੇ ਕੌਂਸਲਰ ਜਗਦੀਸ਼ ਰਾਏ ਨੇ ਦੱਸਿਆ ਕਿ ਇਸ ਇਲਾਕੇ ਵਿੱਚ ਜ਼ਿਆਦਾਤਰ ਪ੍ਰਵਾਸੀ ਰਹਿੰਦੇ ਹਨ। ਇੱਥੇ ਨਸ਼ੇ ਦਾ ਕਾਰੋਬਾਰ ਹੁੰਦਾ ਹੈ। ਨਸ਼ੇ ਖਰੀਦਣ ਲਈ ਉਹ ਚੋਰੀਆਂ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਸਬੰਧੀ ਮੈਂ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਵੀ ਦਿੱਤੀਆਂ ਹਨ ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖਿਆ ਮੰਤਰੀ ਵਿਰੁੱਧ ਅਨੰਦਪੁਰ ਸਾਹਿਬ ਵਿਖੇ ਰੈਲੀ ‘ਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਕਰੇਗਾ ਭਾਰੀ ਸ਼ਮੂਲੀਅਤ

ਰੈਸਟੋਰੈਂਟ ‘ਚ ਲਾਇਸੈਂਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ ਪਰੋਸੀ ਜਾ ਰਹੀ ਸੀ ਸ਼ਰਾਬ, ਪੁਲੀਸ ਨੇ ਮਾਰਿਆ ਛਾਪਾ