ਪ੍ਰਾਚੀਨ ਸ਼ਿਵ ਮੰਦਰ ‘ਚ ਚੋਰੀ: ਚੋਰ 2 ਦਾਨ ਬਾਕਸ ਤੇ DVR ਲੈ ਗਏ

ਬਠਿੰਡਾ, 30 ਜੁਲਾਈ 2023 – ਬਠਿੰਡਾ ਦੇ ਮੱਲ ਗੋਦਾਮ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਮੰਦਰ ‘ਚੋਂ ਦਾਨ ਬਾਕਸ ਅਤੇ ਹੋਰ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ। ਮੰਦਰ ਤੋਂ ਥਾਣੇ ਦੀ ਦੂਰੀ ਸਿਰਫ਼ 200 ਮੀਟਰ ਹੈ। ਇਸ ਦੇ ਬਾਵਜੂਦ ਚੋਰਾਂ ਦੇ ਹੌਸਲੇ ਬੁਲੰਦ ਹਨ। ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ।

ਚੋਰੀ ਦਾ ਪਤਾ ਐਤਵਾਰ ਸਵੇਰੇ ਮੰਦਰ ਖੋਲ੍ਹਣ ‘ਤੇ ਲੱਗਾ। ਮੰਦਰ ‘ਚ ਚੋਰੀ ਕਰਨ ਆਏ ਦੋਵੇਂ ਚੋਰ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਏ। ਪਰ ਚੋਰਾਂ ਨੇ ਪੁਲਿਸ ਤੋਂ ਬਚਣ ਲਈ ਡੀਵੀਆਰ ਵੀ ਚੋਰੀ ਕਰ ਲਿਆ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ 6 ਵਾਰ ਮੰਦਰ ‘ਚ ਚੋਰੀ ਹੋ ਚੁੱਕੀ ਹੈ। ਜਾਣਕਾਰੀ ਮੁਤਾਬਕ ਇਲਾਕਾ ਵਾਸੀਆਂ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਮੰਦਰ ‘ਚ ਮੱਥਾ ਟੇਕਣ ਆਇਆ ਸੀ। ਮੰਦਰ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਅੰਦਰੋਂ ਦੋ ਡੋਨੇਸ਼ਨ ਬਾਕਸ ਅਤੇ ਡੀਵੀਆਰ ਗਾਇਬ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਕੋਤਵਾਲੀ ਦੀ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

15 ਅਗਸਤ ਤੋਂ ਪਹਿਲਾਂ ਵੱਡੀ ਵਾਰਦਾਤ ਨਾਕਾਮ : KLF ਮਾਡਿਊਲ ਦੇ ਪੰਜ ਗੁਰਗੇ ਗ੍ਰਿਫਤਾਰ

ਕਾਰ ‘ਚ ਬੈਠੇ ਬੱਚੇ ਤੋਂ ਚੱਲੀ ਗੋਲੀ: ਕਾਰ ਚਲਾ ਰਹੇ ਪਿਓ ਦੇ ਵੱਜੀ