- ਵਾਧੂ ਸਵਾਰੀ ਨਹੀਂ ਬਿਠਾਵਾਂਗੇ, ਡਰਾਈਵਰਾਂ ਕੰਡਕਟਰਾਂ ਨੇ ਕਰਤਾ ਐਲਾਨ
ਗੁਰਦਾਸਪੁਰ, 23 ਜਨਵਰੀ 2024 – ਸਰਕਾਰੀ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਇਹ ਐਲਾਨ ਕੀਤਾ ਹੈ ਕਿ ਸਰਕਾਰੀ ਬੱਸ ਅੰਦਰ ਤੈਅ ਸੀਟਾਂ ਤੋਂ ਇਲਾਵਾ ਇਕ ਵੀ ਸਵਾਰੀ ਵਾਧੂ ਚੜਾਈ ਜਾਵੇਗੀ।ਜਦਕਿ ਅਕਸਰ ਦੇਖਿਆ ਗਿਆ ਹੈ ਕਿ ਮਹਿਲਾਵਾਂ ਅਤੇ ਹੋਰਨਾਂ ਸਰਕਾਰੀ ਵਿਭਾਗਾਂ ਨੂੰ ਬਸ ਚ ਮੁਫ਼ਤ ਸਫ਼ਾਰ ਹੋਣ ਦੇ ਚਲਦੇ ਖਾਸ ਕਰ ਸਰਕਾਰੀ ਬੱਸਾਂ ਚ ਲੋੜ ਤੋਂ ਜਿਆਦਾ ਸਵਾਰਿਆ ਹੁੰਦੀਆਂ ਹਨ ਅਤੇ ਹੁਣ ਇਹ ਫੈਸਲਾ ਪੰਜਾਬ ਰੋਡਵੇਜ਼/ਪਨਬਸ/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਲਿਆ ਹੈ।
ਉਥੇ ਹੀ ਯੂਨੀਅਨ ਆਗੂਆਂ ਅਤੇ ਬਸ ਕੰਡਕਟਰਾਂ ਦਾ ਕਹਿਣਾ ਹੈ ਕਿ ਕਿ ਕੇਂਦਰ ਸਰਕਾਰ ਵਲੋਂ ਜੋ ਟ੍ਰੈਫਿਕ ਨਿਯਮਾਂ ਵਿਚ ਸੋਧ ਦੇ ਨਾਮ ’ਤੇ ਪੂਰੇ ਭਾਰਤ ਦੇ ਡਰਾਈਵਰਾਂ ਅਤੇ ਆਮ ਵਰਗ ’ਤੇ ਮਾਰੂ ਕਾਨੂੰਨ ਲਾਗੂ ਕਰਨ ਵੱਲ ਤੁਰੀ ਹੈ, ਜਿਸ ਦਾ ਪੂਰੇ ਭਾਰਤ ਵਿਚ ਵਿਰੋਧ ਕੀਤਾ ਜਾ ਰਿਹਾ ਹੈ। ਉਸੇ ਦੇ ਸੰਘਰਸ਼ ਵਜੋਂ ਉਹਨਾਂ ਇਹ ਐਲਾਨ ਕੀਤਾ ਹੈ ਅਤੇ ਉਸਦੇ ਚਲਦੇ ਉਹਨਾਂ ਵਲੋਂ ਪੰਜਾਬ ਅੰਦਰ ਬੱਸਾਂ ਵਿਚ ਤੈਅ ਹੱਦ ਤੋਂ ਵੱਧ ਸਵਾਰੀਆਂ ਸਫ਼ਰ ਨਹੀਂ ਕਰ ਸਕਣਗੇ।
ਮੁਲਾਜ਼ਮਾਂ ਵਲੋਂ ਆਪਣੇ ਪੱਧਰ ਤੇ ਲਏ ਗਏ ਫੈਸਲੇ ਮੁਤਾਬਿਕ 52 ਸੀਟਾਂ ਵਾਲੀ ਬੱਸ ਵਿਚ ਅੱਜ ਤੋਂ 52 ਸਵਾਰੀਆਂ ਨੂੰ ਹੀ ਸਫ਼ਰ ਕਰਵਾਇਆ ਜਾਵੇਗਾ ਅਤੇ ਉਹਨਾਂ ਦਾ ਇਹ ਵੀ ਪੱਖ ਹੈ ਕਿ ਟ੍ਰੈਫ਼ਿਕ ਨਿਯਮ ਦੇ ਅਨੁਸਾਰ ਵੀ ਇਹੀ ਤਹਿ ਹੈ ਅਤੇ ਜੇਕਰ ਪ੍ਰਾਈਵੇਟ ਬਸ ਸਰਵਿਸ ਵੱਧ ਸਵਾਰੀਆਂ ਲੈਕੇ ਜਾ ਰਹੀ ਹੈ ਤਾ ਉਸਦਾ ਵੀ ਚਲਾਨ ਹੋਣਾ ਚਾਹੀਦਾ ਹੈ ਉਧਰ ਭਾਵੇ ਕਿ ਇਹ ਟ੍ਰੈਫ਼ਿਕ ਨਿਯਮ ਮੁਤਾਬਿਕ ਸਹੀ ਫੈਸਲਾ ਹੈ ਲੇਕਿਨ ਆਮ ਲੋਕਾਂ ਨੂੰ ਜਰੂਰ ਦਿੱਕਤ ਹੋਵੇਗੀ ਅਤੇ ਕੁਝ ਸਵਾਰੀਆਂ ਦਾ ਕਹਿਣਾ ਹੈ ਕਿ ਇਹ ਸਹੀ ਫੈਸਲਾ ਹੈ।