ਚੋਰ ਨੇ ਘਰ ਦੇ ਵਿਹੜੇ ‘ਚ ਰੱਸੀ ‘ਤੇ ਸੁੱਕੇ ਪਾਏ ਕੱਪੜੇ ਕੀਤੇ ਚੋਰੀ, CCTV ‘ਚ ਹੋਇਆ ਕੈਦ

ਲੁਧਿਆਣਾ, 4 ਜਨਵਰੀ 2023 – ਲੁਧਿਆਣਾ ‘ਚ ਚੋਰੀ ਦੀਆਂ ਵਾਰਦਾਤਾਂ ਇੰਨੀਆਂ ਵੱਧ ਗਈਆਂ ਹਨ ਕਿ ਹੁਣ ਇਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਇਕ ਵਿਅਕਤੀ ਘਰ ਦੇ ਵਿਹੜੇ ‘ਚ ਰੱਸੀ ‘ਤੇ ਸੁੱਕੇ ਪਾਏ ਕੱਪੜੇ ਚੋਰੀ ਕਰ ਰਿਹਾ ਹੈ। ਇਹ ਸ਼ੱਕੀ ਵਿਅਕਤੀ ਤਸੱਲੀ ਨਾਲ ਤਾਰਾਂ ‘ਤੇ ਸੁੱਕੇ ਪਾਏ ਕੱਪੜਿਆਂ ਨੂੰ ਲਾਹ ਕੇ ਗਠੜੀ ‘ਚ ਬੰਨ੍ਹ ਕੇ ਲੈ ਜਾਂਦਾ ਹੈ। ਚੋਰ ਨੇ ਆਪਣੀ ਪਛਾਣ ਛੁਪਾਉਣ ਲਈ ਮੂੰਹ ‘ਤੇ ਰੁਮਾਲ ਵੀ ਬੰਨ੍ਹਿਆ ਹੋਇਆ ਹੈ।

ਘਰ ਤੋਂ ਕੁਝ ਦੂਰ ਜਾਣ ਤੋਂ ਬਾਅਦ ਇਹ ਵਿਅਕਤੀ ਕਾਰ ਦੇ ਪਿੱਛੇ ਕੱਪੜਿਆਂ ਦੀ ਗਠੜੀ ਲੁਕਾ ਦਿੰਦਾ ਹੈ। ਮੁਲਜ਼ਮ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਘਟਨਾ ਤੋਂ ਬਾਅਦ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਲੋਕ ਘਰ ਦੇ ਬਾਹਰ ਕੱਪੜੇ ਸੁੱਕਣੇ ਪਾਉਣ ਤੋਂ ਵੀ ਡਰ ਰਹੇ ਹਨ।

ਇਲਾਕੇ ਦੇ ਲੋਕ ਦੱਸਦੇ ਹਨ ਕਿ ਇਹ ਵਿਅਕਤੀ ਸ਼ੱਕੀ ਹੈ। ਇਸ ਵਿਅਕਤੀ ਨੂੰ ਇਲਾਕੇ ਵਿੱਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਹੈ। ਇਹ ਘਟਨਾ ਮਾਡਲ ਗ੍ਰਾਮ ਇਲਾਕੇ ਦੀ ਹੈ। ਇਸ ਘਟਨਾ ਤੋਂ ਬਾਅਦ ਲੋਕਾਂ ‘ਚ ਵੀ ਡਰ ਦਾ ਮਾਹੌਲ ਹੈ। ਲੋਕਾਂ ਨੇ ਹੁਣ ਘਰ ਦੀ ਚਾਰਦੀਵਾਰੀ ਵਿੱਚ ਵੀ ਸਾਮਾਨ ਆਦਿ ਰੱਖਣਾ ਬੰਦ ਕਰ ਦਿੱਤਾ ਹੈ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਅੱਜ ਘਰ ਦੇ ਵਿਹੜੇ ‘ਚੋਂ ਸਿਰਫ ਕੱਪੜੇ ਹੀ ਚੋਰੀ ਹੋਏ ਹਨ, ਆਉਣ ਵਾਲੇ ਸਮੇਂ ‘ਚ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ। ਇਲਾਕਾ ਪੁਲਿਸ ਨੂੰ ਇਲਾਕੇ ਵਿੱਚ ਗਸ਼ਤ ਵਧਾਉਣੀ ਚਾਹੀਦੀ ਹੈ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨੌਜਵਾਨ ਦਾ ਕ+ਤ+ਲ: ਮੁਲਜ਼ਮਾਂ ਨੇ ਪਹਿਲਾਂ ਕੁੱਟਿਆ, ਫਿਰ ਮਾਰੀ ਗੋ+ਲੀ, ਪੁਲਿਸ ਨੇ ਕੀਤੇ ਕਾਬੂ

ਲੁਧਿਆਣਾ ਪੁਲਿਸ ਨੇ ‘ਚ ਚਾਈਨਾ ਡੋਰ ਖਿਲਾਫ ਜਾਗਰੂਕ ਕਰਨ ਲਈ ਲੱਭਿਆ ਅਨੋਖਾ ਢੰਗ, ਬੱਚੀ ਨੂੰ ਬਣਾਇਆ ਬ੍ਰਾਂਡ ਅੰਬੈਸਡਰ, ਪੰਛੀ ਬਣ ਕਰ ਰਹੀ ਜਾਗਰੂਕ