ਗੁਰਦੁਆਰੇ ‘ਚੋਂ ਸਾਈਕਲ ਚੋਰੀ ਕਰਦਾ ਫੜਿਆ ਗਿਆ ਚੋਰ, ਸੇਵਾਦਾਰਾਂ ਨੇ ਖੰਭੇ ਨਾਲ ਬੰਨ੍ਹ ਕੇ ਕੀਤਾ ਕੁਟਾਪਾ

ਲੁਧਿਆਣਾ, 3 ਸਤੰਬਰ 2023 – ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦੇ ਗੁਰਦੁਆਰਾ ਖੂਹੀਸਰ ਸਾਹਿਬ ਵਿਖੇ ਚੋਰ ਨੂੰ ਖੰਭੇ ਨਾਲ ਬੰਨ੍ਹ ਕੇ ਕੁਟਾਪਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਚੋਰ ਗੁਰਦੁਆਰਾ ਸਾਹਿਬ ‘ਚ ਚੋਰੀਆਂ ਨੂੰ ਅੰਜਾਮ ਦਿੰਦਾ ਸੀ। ਜਦੋਂ ਉਹ ਸਾਈਕਲ ਚੋਰੀ ਕਰਦਾ ਰੰਗੇ ਹੱਥੀਂ ਫੜਿਆ ਗਿਆ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਉਸ ‘ਤੇ ਗੁੱਸੇ ‘ਚ ਆ ਗਏ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ।

ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਕਿਹਾ ਕਿ ਉਹ ਚੋਰ ਨੂੰ ਪੁਲਿਸ ਦੇ ਹਵਾਲੇ ਨਹੀਂ ਕਰਨਗੇ, ਉਹ ਖੁਦ ਉਸਨੂੰ ਸਜ਼ਾ ਦੇਣਗੇ।

ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ‘ਚ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਸਨ। ਜਿਸ ਕਾਰਨ ਸੇਵਾਦਾਰ ਅਤੇ ਸੰਗਤ ਸੁਚੇਤ ਸੀ। ਇਸ ਦੌਰਾਨ ਇਕ ਨੌਜਵਾਨ ਨੂੰ ਪਾਰਕਿੰਗ ਤੋਂ ਸਾਈਕਲ ਚੋਰੀ ਕਰਦੇ ਸਮੇਂ ਸੇਵਾਦਾਰਾਂ ਨੇ ਦਬੋਚ ਲਿਆ। ਜਿਸ ਤੋਂ ਬਾਅਦ ਉਸ ਨੂੰ ਲੋਹੇ ਦੇ ਖੰਭੇ ਨਾਲ ਬੰਨ੍ਹ ਕੇ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕੁੱਟਿਆ ਗਿਆ।

ਫੜੇ ਗਏ ਨੌਜਵਾਨ ਨੇ ਵੀ ਮੰਨਿਆ ਕਿ ਉਹ ਚੋਰੀਆਂ ਕਰਦਾ ਸੀ। ਵੀਡੀਓ ‘ਚ ਸੇਵਾਦਾਰ ਇਹ ਵੀ ਕਹਿ ਰਿਹਾ ਹੈ ਕਿ ਉਹ ਗੁਰਦੁਆਰਾ ਸਾਹਿਬ ‘ਚ ਹੋ ਰਹੀਆਂ ਚੋਰੀਆਂ ਤੋਂ ਤੰਗ ਆ ਚੁੱਕਾ ਹੈ। ਨੌਜਵਾਨ ਨੂੰ ਜਾਲ ‘ਚ ਫਸਾ ਕੇ ਫੜਿਆ ਹੈ। ਇਸ ਨੂੰ ਸਬਕ ਸਿਖਾਇਆ ਜਾਵੇਗਾ। ਇਸ ਮਾਮਲੇ ਸਬੰਧੀ ਥਾਣਾ ਸ਼ਿਮਲਾਪੁਰੀ ਦੇ ਐਸਐਚਓ ਕਰਮਜੀਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰਨਗੇ। ਅਜੇ ਤੱਕ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਨਹੀਂ ਆਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੈਮੀਕਲ ਨਾਲ ਭਰੇ ਟੈਂਕਰ ਅਤੇ ਕਾਰ ਦੀ ਟੱਕਰ ਤੋਂ ਬਾਅਦ ਲੱਗੀ ਅੱਗ, ਦੋਵੇਂ ਗੱਡੀਆਂ ਹੋਈਆਂ ਸੜ ਕੇ ਸੁਆਹ

ਪ੍ਰੋਡਿਊਸਰ ਡੀ ਟ੍ਰਿਪਲ ਐਕਸ ‘ਤੇ ਪਰਚਾ ਹੋਇਆ ਦਰਜ, ਨਾਲੇ ਹੋਈ ਗ੍ਰਿਫਤਾਰੀ, ਪੜ੍ਹੋ ਪੂਰਾ ਮਾਮਲਾ