ਗੁਰਦਾਸਪੁਰ 25 ਨਵੰਬਰ 2023 – ਬਟਾਲਾ ਦੀ ਦਾਣਾ ਮੰਡੀ ਵਿੱਚ ਆੜਤੀਆਂ ਅਤੇ ਲੇਬਰ ਨੇ 2 ਚੋਰਾਂ ਨੂੰ ਝੋਨੇ ਨਾਲ ਭਰੀਆਂ ਬੋਰੀਆਂ ਚੋਰੀ ਕਰਦੇ ਰੰਗੇ ਹੱਥੀ ਕਾਬੂ ਕਰ ਲਿਆ। ਦੋਨੋਂ ਚੋਰ ਪਹਿਲਾਂ ਵੀ ਕਈ ਵਾਰ ਮੰਡੀ ਵਿਚੋਂ ਫਸਲ ਦੀਆਂ ਬੋਰੀਆਂ ਚੋਰੀ ਕਰਦੇ ਸਨ ਪਰ ਅੱਜ ਉਹ ਕਹਾਵਤ 100 ਦਿਨ ਚੋਰ ਦਾ ਤੇ ਇਕ ਦਿਨ ਸਾਧ ਦਾ ਉਸ ਵੇਲੇ ਸੱਚ ਸਾਬਿਤ ਹੋ ਗਈ ਜਦੋ ਲੇਬਰ ਨੇ ਇਹਨਾਂ ਦੋ ਚੋਰਾਂ ਨੂੰ ਮੌਕੇ ਤੇ ਰੰਗੇ ਹੱਥੀ ਫਸਲ ਦੀਆਂ ਬੋਰੀਆਂ ਚੋਰੀ ਕਰਦੇ ਫੜਿਆ ਤੇ ਇਹਨਾਂ ਨੂੰ ਖੰਭੇ ਨਾਲ ਬਣ ਕੇ ਇਹਨਾਂ ਦੀ ਚੰਗੀ ਰੇਲ ਬਣਾਈ।
ਉਹਨਾਂ ਉਪਰ ਝੋਨੇ ਦੀਆਂ ਬੋਰੀਆਂ ਰੱਖ ਦਿੱਤੀਆਂ ਜਦੋ ਮੀਡੀਆ ਮੌਕੇ ਤੇ ਪਹੁੰਚੀ ਤਾਂ ਚੋਰਾਂ ਦੀਆਂ ਲੱਤਾਂ ਤੋਂ ਬੋਰੀਆਂ ਉਤਰਵਾਈਆ ਗਈਆ। ਆੜਤੀ ਐਸੋਸੀਏਸ਼ਨ ਤੇ ਪ੍ਰਧਾਨ ਹਰਬੰਸ ਸਿੰਘ ਅਤੇ ਆੜ੍ਹਤੀ ਕਰਨਦੀਪ ਸਿੰਘ ਨੇ ਕਿਹਾ ਕਿ ਅਸੀਂ ਇਹਨਾਂ ਚੋਰਾਂ ਤੋਂ ਤੰਗ ਆ ਚੁੱਕੇ ਸੀ ਅਤੇ ਅੱਜ ਇਹਨਾਂ ਨੂੰ ਰੰਗੇ ਹੱਥੀ ਫੜਿਆ ਹੈ। ਪੁਲਿਸ ਨੂੰ ਸੂਚਿਤ ਨਹੀਂ ਕੀਤਾ ਪਰ ਹੁਣ ਪੁਲਿਸ ਨੂੰ ਵੀ ਸੂਚਿਤ ਕਰਾਂਗੇ ਅਤੇ ਅਪੀਲ ਕਰਾਂਗੇ ਕਿ ਇਹਨਾਂ ਚੋਰਾਂ ਨੂੰ ਛੱਡਿਆ ਨਾ ਜਾਵੇ। ਓਥੇ ਹੀ ਫੜੇ ਗਏ ਚੋਰਾਂ ਨੇ ਵੀ ਚੋਰੀ ਕਰਨ ਦੀ ਗੱਲ ਮੰਨੀ।

