ਘਰ ਬਾਹਰ ਖੜ੍ਹੀ ਗੱਡੀ ਦੇ ਚੋਰ ਰਿੰਮ ਸਮੇਤ ਚਾਰੇ ਟਾਇਰ ਲਾਹ ਕੇ ਲੈ ਗਏ

ਚੰਡੀਗੜ੍ਹ, 23 ਦਸੰਬਰ 2022 – ਰਾਤ ਸਮੇਂ ਚੋਰਾਂ ਦੇ ਇੱਕ ਅਣਪਛਾਤੇ ਗਰੋਹ ਨੇ ਚੰਡੀਗੜ੍ਹ ਦੇ ਸੈਕਟਰ-23/ਡੀ ਵਿੱਚ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇੱਥੋਂ ਚੋਰ ਮਕਾਨ ਨੰਬਰ-3460 ਦੇ ਬਾਹਰ ਖੜ੍ਹੀ ਹੌਂਡਾ ਵੈਨਿਊ ਕਾਰ ਦੇ ਰਿੰਮ ਸਮੇਤ ਚਾਰੇ ਟਾਇਰ ਚੋਰੀ ਕਰਕੇ ਲੈ ਗਏ।

ਘਟਨਾ ਦਾ ਪਤਾ ਅੱਜ 23 ਦਸੰਬਰ ਸਵੇਰੇ ਉਸ ਸਮੇਂ ਲੱਗਾ ਜਦੋਂ ਕਾਰ ਕਲੀਨਰ ਕਾਰ ਧੋਣ ਲਈ ਪਹੁੰਚਿਆ। ਉਸਨੇ ਕਾਰ ਨੂੰ ਟਾਇਰਾਂ ‘ਤੇ ਨਹੀਂ, ਸਗੋਂ ਲੱਕੜ ਦੇ ਮੋਟੇ ਗੁਟਕਿਆਂ ‘ਤੇ ਖੜ੍ਹੀ ਦੇਖਿਆ। ਫਿਰ ਤੁਰੰਤ ਕਾਰ ਦੇ ਮਾਲਕ ਆਰੀਅਨ ਕਪੂਰ ਨੂੰ ਸੂਚਨਾ ਦਿੱਤੀ। ਮਾਲਕ ਨੇ ਆਸਪਾਸ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ।

ਉਸ ਨੇ ਦੱਸਿਆ ਕਿ ਉਸ ਦਾ ਚੰਡੀਗੜ੍ਹ ਦੇ ਸੈਕਟਰ-41 ਵਿੱਚ ਆਈਸ ਕਰੀਮ ਦਾ ਕਾਰੋਬਾਰ ਹੈ। ਉਸ ਨੇ ਦੱਸਿਆ ਕਿ 22 ਦਸੰਬਰ ਦੀ ਰਾਤ ਨੂੰ ਉਹ ਕਾਰ ਪਾਰਕ ਕਰਕੇ ਘਰ ਚਲਾ ਗਿਆ। ਪਰ ਸਵੇਰੇ ਕਾਰ ਧੋਣ ਆਏ ਨੇਪਾਲੀ ਨੌਕਰ ਨੇ ਉਸ ਨੂੰ ਟਾਇਰ ਚੋਰੀ ਹੋਣ ਦੀ ਸੂਚਨਾ ਦਿੱਤੀ।

ਆਰੀਅਨ ਕਪੂਰ ਨੇ ਦੱਸਿਆ ਕਿ 1-2 ਦਿਨ ਪਹਿਲਾਂ ਉਸ ਦੇ ਗੁਆਂਢੀਆਂ ਦੀ ਕਾਰ ਵਿੱਚੋਂ ਬੈਟਰੀ ਚੋਰੀ ਹੋ ਗਈ ਸੀ। ਆਰੀਅਨ ਨੇ ਦੱਸਿਆ ਕਿ ਕਰੀਬ ਦੋ ਦਿਨ ਪਹਿਲਾਂ ਉਸ ਦੇ ਘਰ ਦੇ ਪਿੱਛੇ ਅਣਪਛਾਤੇ ਚੋਰ ਇੱਕ ਔਰਤ ਤੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਆਨੰਦਪੁਰ ਸਾਹਿਬ ਨੂੰ ‘ਹੇਰੀਟੇਜ ਸਿਟੀ’ ਦਾ ਦਰਜਾ ਦਿੱਤਾ ਜਾਵੇ – ਰਾਘਵ ਚੱਢਾ

ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਵਾਲੇ 8 ਗੈਂਗਸਟਰਾਂ ਖਿਲਾਫ ਕੇਸ ਦਰਜ, ਮਦਦ ਕਰਨ ਵਾਲਿਆਂ ‘ਤੇ ਵੀ ਹੋਵੇਗੀ ਕਾਰਵਾਈ