ਘਰਦਿਆਂ ਨੂੰ ਬੇਹੋਸ਼ ਕਰਕੇ ਨਗਦੀ ਅਤੇ ਸੋਨੇ ਦੇ ਗਹਿਣੇ ਲੈ ਗਏ ਕੱਢ ਕੇ ਲੈ ਗਏ ਚੋਰ

  • ਪਹਿਲੀ ਮੰਜ਼ਿਲ ਦੀ ਖਿੜਕੀ ਤੋੜ ਘਰ ਵਿੱਚ ਵੜ ਗਏ ਚੋਰ,

ਗੁਰਦਾਸਪੁਰ, 22 ਅਪ੍ਰੈਲ 2024 – ਬਟਾਲਾ ਚ ਚੋਰੀ ਦੀਆ ਵਾਰਦਾਤਾਂ ਲਗਾਤਾਰ ਹੋ ਰਹੀਆਂ ਹਨ। ਬੀਤੀ ਰਾਤ ਵੀ ਸ਼ਹਿਰ ਦੇ ਅੰਦਰੂਨੀ ਮੁਹੱਲੇ ਚ ਇਕ ਚੋਰੀ ਦੀ ਵਾਰਦਾਤ ਹੋਈ ਹੈ।ਮਕਾਨ ਮਾਲਕ ਸ਼ਰਨਜੀਤ ਕੌਰ ਦਾ ਕਹਿਣਾ ਹੈ ਕੀ ਚੋਰ ਉਹਨਾਂ ਦੇ ਘਰ ਪਹਿਲੀ ਮੰਜ਼ਿਲ ਤੋ ਖਿੜਕੀ ਤੋੜ ਰਾਤ ਦਾਖਿਲ ਹੋਏ ਅਤੇ ਉਥੇ ਹੀ ਉਹ ਅਤੇ ਉਸਦਾ ਬੇਟਾ ਸੋ ਰਹੇ ਸੀ ਅਤੇ ਉਹਨਾਂ ਨੂੰ ਰਾਤ ਕੁਝ ਨਹੀਂ ਪਤਾ ਲੱਗਾ ਅਤੇ ਸਵੇਰੇ ਵੀ ਨੀਦ ਨਹੀਂ ਸੀ ਖੁਲ ਰਹੀ ਸੀ।

ਜਦੋਂ ਨੀਂਦ ਖੁੱਲੀ ਤਾਂ ਦੇਖਿਆ ਕਿ ਘਰ ਦਾ ਸਾਰਾ ਸਾਮਾਨ ਖਿਲਰਿਆ ਹੋਇਆ ਸੀ ਅਤੇ ਅਲਮਾਰੀਆਂ ਦੇ ਤਾਲੇ ਵੀ ਤੋੜੇ ਸਨ ਅਤੇ ਜੋ ਉਸਦੀ ਕਰੀਬ ਇੱਕ ਲੱਖ ਰੁਪੇ ਨਕਦੀ ਅਤੇ ਅਲਮਾਰੀ ਦੇ ਲਾਕਰ ਚ ਰਖੇ ਸੋਨੇ ਦੇ ਗਹਿਣੇ ਸਨ, ਉਹ ਚੋਰ ਲੈਕੇ ਫਰਾਰ ਹੋ ਗਏ ਸਨ। ਉਹਨਾਂ ਦੱਸਿਆ ਕਿ ਇਵੇ ਜਾਪ ਰਿਹਾ ਹੈ ਚੋਰਾ ਨੇ ਜਿਵੇਂ ਉਹਨਾਂ ਨੂੰ ਸੋ ਰਿਹਾ ਨੂੰ ਬੇਹੋਸ਼ ਕਰ ਦਿੱਤਾ ਹੋਵੇ।

ਦੂਜੇ ਪਾਸੇ ਪੁਲਿਸ ਥਾਣਾ ਸਿਟੀ ਤੇ ਜਾਂਚ ਕਰਨ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਪਰਿਵਾਰ ਵਲੋ ਪੁਲਿਸ ਥਾਣਾ ਚ ਚੋਰੀ ਦੀ ਵਾਰਦਾਤ ਦੀ ਸੂਚਨਾ ਦਿਤੀ ਸੀ ਅਤੇ ਮੌਕੇ ਤੇ ਪਹੁੰਚ ਕੇ ਮੌਕਾ ਵੇਖਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਾਈਬਰ ਧੋਖਾਧੜੀ ‘ਤੇ ਹੋਵੇਗੀ ਸਖ਼ਤੀ, ਗ੍ਰਹਿ ਮੰਤਰਾਲੇ ਨੇ ਲਾਂਚ ਕੀਤਾ ਸਾਫ਼ਟਵੇਅਰ

ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਤੇ ਇਰਾਦਾ ਕਤਲ ਦਾ ਮਾਮਲਾ ਦਰਜ