ਪੰਜਾਬ ਨਹੀਂ ਸਗੋਂ ਇਸ ਸੂਬੇ ‘ਚ ਸਾੜੀ ਗਈ ਸਭ ਤੋਂ ਵੱਧ ਪਰਾਲੀ

ਚੰਡੀਗੜ੍ਹ, 15 ਨਵੰਬਰ 2024 – ਪਿਛਲੇ ਕੁਝ ਸਾਲਾਂ ਤੋਂ ਇੰਨ੍ਹਾਂ ਦਿਨਾਂ ਵਿਚ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਪ੍ਰਦੂਸ਼ਣ ਕਾਰਨ ਆਬੋ-ਹਵਾ ਬਹੁਤ ਖ਼ਰਾਬ ਦਾ ਠਿਕਰਾ ਹਰ ਵਾਰ ਪੰਜਾਬ ਸਿਰ ਭੰਨਿਆ ਜਾਂਦਾ ਹੈ ਕਿ ਪੰਜਾਬ-ਹਰਿਆਣਾ ਦੇ ਕਿਸਾਨਾਂ ਵੱਲੋਂ ਪਰਾਲੀ ਸਾੜਣ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਹਨ। ਇਸ ਵਾਰ ਤਾਂ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਨੇ ਵੀ ਲਾਹੌਰ ਵਿਚ ਫ਼ੈਲੇ ਪ੍ਰਦੂਸ਼ਣ ਲਈ ਵੀ ਪੰਜਾਬ ਦੇ ਕਿਸਾਨਾਂ ਸਿਰ ਦੋਸ਼ ਮੜ੍ਹ ਦਿੱਤਾ, ਪਰ ਹੁਣ ਸਾਹਮਣੇ ਆਏ ਅੰਕੜਿਆਂ ਵਿਚ ਖ਼ੁਲਾਸਾ ਹੋਇਆ ਹੈ ਕਿ ਇਸ ਵਾਰ ਪੰਜਾਬ-ਹਰਿਆਣਾ ਨਹੀਂ ਸਗੋਂ ਮੱਧ ਪ੍ਰਦੇਸ਼ ਵਿਚ ਪਰਾਲੀ ਸੜਣ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

14 ਨਵੰਬਰ ਤਕ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਪਰਾਲੀ ਸਾੜਣ ਦੇ 7626 ਮਾਮਲੇ ਸਾਹਮਣੇ ਆਏ ਹਨ, ਜਦਕਿ ਮੱਧ ਪ੍ਰਦੇਸ਼ ਵਿਚ 8917 ਅਜਿਹੇ ਮਾਮਲੇ ਰਿਪੋਰਟ ਕੀਤੇ ਗਏ ਹਨ। ਇਹ ਗਿਣਤੀ ਪੰਜਾਬ ਨਾਲੋਂ 14.5 ਫ਼ੀਸਦੀ ਵੱਧ ਹੈ। ਵੀਰਵਾਰ ਨੂੰ ਵੀ ਪੰਜਾਬ ਵਿਚ ਪਰਾਲੀ ਸਾੜਣ ਦੇ ਮਹਿਜ਼ 5 ਮਾਮਲੇ ਸਾਹਮਣੇ ਆਏ, ਪਰ ਮੱਧ ਪ੍ਰਦੇਸ਼ ਵਿਚ ਅਜਿਹੇ 686 ਮਾਮਲੇ ਵੇਖਣ ਨੂੰ ਮਿਲੇ। ਪੰਜਾਬ ਵਿਚ ਇਸ ਵਾਰ ਪਰਾਲੀ ਸਾੜਣ ਦੇ ਮਾਮਲਿਆਂ ਵਿਚ ਕਾਫ਼ੀ ਗਿਰਾਵਟ ਦਰਜ ਕੀਤੀ ਗਈ ਹੈ। 14 ਨਵੰਬਰ ਤਕ ਪਿਛਲੇ ਸਾਲਾਂ ਦੇ ਮੁਕਾਬਲੇ ਪੰਜਾਬ ਵਿਚ ਪਰਾਲੀ ਸਾੜਣ ਦੇ ਮਾਮਲਿਆਂ ਵਿਚ 70 ਫ਼ੀਸਦੀ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਵੀ ਪਰਾਲੀ ਸਾੜਣ ਦੇ ਮਾਮਲੇ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਗਏ ਹਨ।

ਕੰਸੋਰਟੀਅਮ ਫਾਰ ਰਿਸਰਚ ਆਨ ਐਗਰੋਕੋਸਿਸਟਮ ਮਾਨੀਟਰਿੰਗ ਐਂਡ ਮਾਡਲਿੰਗ ਫਰਾਮ ਸਪੇਸ (CREAMS) ਦੇ ਅੰਕੜਿਆਂ ਮੁਤਾਬਕ 14 ਨਵੰਬਰ ਤਕ ਉੱਤਰ ਪ੍ਰਦੇਸ਼ ਵਿਚ ਪਰਾਲੀ ਸਾੜਨ ਦੇ 2,375, ਰਾਜਸਥਾਨ ਵਿਚ 1,906, ਹਰਿਆਣਾ ਵਿਚ 1,036 ਅਤੇ ਦਿੱਲੀ ਵਿਚ 12 ਮਾਮਲੇ ਸਾਹਮਣੇ ਆਏ ਹਨ। ਹੁਣ ਤਕ ਇਨ੍ਹਾਂ ਛੇ ਸੂਬਿਆਂ ਵਿਚ ਪਰਾਲੀ ਸਾੜਨ ਦੇ ਕੁੱਲ 21,866 ਮਾਮਲੇ ਦਰਜ ਕੀਤੇ ਗਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਲੌ: ਲੱਖਾਂ ਦੀ ਗਿਣਤੀ ‘ਚ ਸੰਗਤ ਹੋਈ ਨਤਮਸਤਕ

ਸਪੇਨ ਦੇ ਇੱਕ ਨਰਸਿੰਗ ਹੋਮ ‘ਚ ਲੱਗੀ ਅੱਗ, 10 ਦੀ ਮੌਤ