ਅਬੋਹਰ 31 ਦਸੰਬਰ 2023 – ਅਬੋਹਰ ਵਿਖੇ ਨਵੇਂ ਸਥਾਪਿਤ ਕੀਤੇ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਨਾਲ ਛੇੜਛਾੜ ਕਰਨ ਵਾਲੇ ਨਾ ਮਾਲੂਮ ਲੋਕਾਂ ਖਿਲਾਫ ਥਾਣਾ ਸਿਟੀ 1 ਅਬੋਹਰ ਵਿਖੇ ਐਫ.ਆਈ.ਆਰ ਨੰਬਰ 252 ਮਿਤੀ 30 ਦਸੰਬਰ 2023 ਅਧੀਨ ਧਾਰਾ 379, 426, 427 ਭਾਰਤੀ ਦੰਡ ਸੰਹਿਤਾ ਅਤੇ ਧਾਰਾ 3 ਪਬਲਿਕ ਪ੍ਰੋਪਰਟੀ ਐਕਟ ਤਹਿਤ ਦਰਜ ਕੀਤੀ ਗਈ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਲਈ ਲਗਾਤਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਸਨ ਅਤੇ ਇਲਾਕੇ ਦੇ ਸੀ.ਸੀ.ਟੀ.ਵੀ ਕੈਮਰੇ ਖੰਗਾਲੇ ਜਾ ਰਹੇ ਸਨ।
ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਫਾਜ਼ਿਲਕਾ ਪੁਲਿਸ ਵੱਲੋਂ ਇਸ ਕੇਸ ਦੀ ਤੈਹ ਤੱਕ ਪਹੁੰਚ ਕੇ ਇਸ ਅੰਨੀ ਵਾਰਦਾਤ ਦੀ ਗੁੱਥੀ ਨੂੰ 24 ਘੰਟਿਆਂ ਸੁਲਝਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਇਸ ਕੇਸ ਵਿੱਚ ਦੋ ਦੋਸ਼ੀਆਂ ਦਵਿੰਦਰ ਸਿੰਘ ਉਰਫ਼ ਭਿੰਦਰ ਪੁੱਤਰ ਚਮਕੌਰ ਸਿੰਘ ਵਾਸੀ ਗਲੀ ਨੰਬਰ 7 ਪੰਜ ਪੀਰ ਨਗਰ ਅਬੋਹਰ ਅਤੇ ਜੈਜੀ ਪੁੱਤਰ ਹਰਪਾਲ ਸਿੰਘ ਵਾਸੀ ਗਲੀ ਨੰਬਰ 9 ਪੰਜਪੀਰ ਨਗਰ ਅਬੋਹਰ ਨੂੰ ਨਾਮਜ਼ਦ ਕੀਤਾ ਗਿਆ ਸੀ, ਜਿਹਨਾਂ ਵਿੱਚੋਂ ਦਵਿੰਦਰ ਸਿੰਘ ਉਰਫ਼ ਭਿੰਦਰ ਉਰਫ ਤੋੜਾ ਉਰਫ਼ ਟਿੰਗੀ ਪੁੱਤਰ ਚਮਕੌਰ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਗਲੀ ਨੰਬਰ 7 ਪੰਜ ਪੀਰ ਨਗਰ ਅਬੋਹਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ,ਜਦਕਿ ਦੂਸਰੇ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ, ਜਿਸਨੂੰ ਵੀ ਬਹੁਤ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।ਗ੍ਰਿਫ਼ਤਾਰ ਕੀਤੇ ਦੋਸ਼ੀ ਕੋਲੋ ਸ਼ਹੀਦ ਊਧਮ ਸਿੰਘ ਜੀ ਦੇ ਬੁੱਤ ਨਾਲੋਂ ਤੋੜਿਆ ਗਿਆ ਸੱਜਾ ਹੱਥ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਸਾਈਕਲ ਐੱਚ.ਐੱਫ ਡੀਲਕਸ ਨੰਬਰ ਪੀ.ਬੀ-22 ਈ-5303 ਵੀ ਬ੍ਰਾਮਦ ਕਰ ਲਿਆ ਗਿਆ ਹੈ। ਇਸ ਮੌਕੇ ਡੀ.ਐੱਸ.ਪੀ ਅਵਤਾਰ ਸਿੰਘ ਅਤੇ ਐੱਸ.ਐੱਚ.ਓ ਸੁਨੀਲ ਕੁਮਾਰ ਵੀ ਹਾਜ਼ਰ ਸਨ।