ਗੁਰਦਾਸਪੁਰ, 18 ਸਤੰਬਰ 2023 – ਬੀਤੀ ਦੇਰ ਰਾਤ ਅਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਸਥਿਤ ਪਿੰਡ ਨਸ਼ਿਹਰਾ ਮੱਝਾਂ ਸਿੰਘ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਦੌਰਾਨ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਇਸ ਹਾਦਸੇ ਦੌਰਾਨ ਇਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਇੱਕ ਨਿੱਜੀ ਹਸਪਤਾਲ ਵਿਖੇ ਭੇਜਿਆ ਗਿਆ ਹੈ ਘਟਨਾ ਊਸ ਵੇਲੇ ਵਾਪਰੀ ਜਦੋ ਇਹ ਚਾਰੋ ਦੋਸਤ ਆਪਣੀ ਸਵਿਫਟ ਡਿਜਾਇਰ ਗੱਡੀ ਚ ਸਵਾਰ ਹੋਕੇ ਦੇਰ ਰਾਤ ਕਸਬਾ ਧਾਰੀਵਾਲ ਤੋ ਬਟਾਲਾ ਦੀ ਤਰਫ ਆ ਰਹੇ ਸੀ ਕਿ ਅਚਾਨਕ ਅੱਗੇ ਜਾ ਰਹੀ ਟਰੈਕਟਰ ਟਰਾਲੀ ਨਾਲ ਇਹਨਾਂ ਦੀ ਗੱਡੀ ਪਿੱਛੋਂ ਟਕਰਾ ਗਈ ਹਾਦਸਾ ਇਨਾਂ ਭਿਆਨਕ ਸੀ ਕਿ ਸਵਿਫਟ ਗੱਡੀ ਦੇ ਪਰਖੱਚੇ ਉੱਡ ਗਏ ਜਿਸ ਵਿਚ 3 ਦੋਸਤਾ ਦੀ ਮੌਤ ਹੋ ਗਈ, ਅਤੇ ਇਕ ਜ਼ਖ਼ਮੀ ਹੋ ਗਿਆ ਤਿੰਨੋਂ ਮ੍ਰਿਤਕ ਕਸਬਾ ਧਾਰੀਵਾਲ ਦੇ ਹੀ ਰਹਿਣ ਸਨ। ਜਿਨ੍ਹਾਂ ਦੀ ਪਹਿਚਾਣ ਪੰਕਜ ਕੁਮਾਰ ਪੁੱਤਰ ਵਿਨੋਦ ਸ਼ਰਮਾ ਵਾਸੀ ਧਾਰੀਵਾਲ, ਰਜਤਪ੍ਰੀਤ ਪੁੱਤਰ ਲੇਟ ਜਰਨੈਲ ਸਿੰਘ ਵਾਸੀ ਫੱਜੂਪੁਰ, ਭੁਪਿੰਦਰ ਰਾਏ ਪੁੱਤਰ ਸੰਜੀਵ ਕੁਮਾਰ ਵਾਸੀ ਧਾਰੀਵਾਲ ਦੇ ਰੂਪ ਵਜੋਂ ਹੋਈ ਹੈ ਅਤੇ ਪੰਕਜ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਫੱਜੂਪੁਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ਼ ਦੇ ਲਈ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਨੌਜਵਾਨ ਪੰਕਜ ਕੁਮਾਰ ਪੇਸੇ਼ ਵਜੋਂ ਅਧਿਆਪਕ ਸੀ ਅਤੇ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸਦੀ ਇਸ ਹਾਦਸੇ ਵਿੱਚ ਮੌਤ ਹੋਈ ਅਤੇ ਹਾਦਸੇ ਦੌਰਾਨ ਰਜਤਪ੍ਰੀਤ ਗੱਡੀ ਚਲਾ ਰਿਹਾ ਸੀ। ਫਿਲਹਾਲ ਪੁਲਿਸ ਨੇ ਟਰੈਕਟਰ ਟਰਾਲੀ ਚਾਲਕ ਜਸਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲੋਪੋਕੇ ਤੇ ਮਾਮਲਾ ਦਰਜ ਕੇ ਉਸਦੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਇਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਚਾਰੋਂ ਦੋਸਤ ਸ਼ਾਮ ਨੂੰ ਘਰੋਂ ਬਟਾਲਾ ਦੇ ਲਈ ਨਿਕਲੇ ਸਨ ਅਤੇ ਬਟਾਲਾ ਨੂੰ ਜਾਂਦੇ ਸਮੇਂ ਪਿੰਡ ਨੌਸ਼ਹਿਰਾ, ਮੱਜਾ ਸਿੰਘ ਨੇੜੇ ਇਹਨਾਂ ਦੀ ਕਾਰ ਹਾਦਸਾਗ੍ਰਸਤ ਹੋ ਗਈ ਅਤੇ ਜਖਮੀ ਹੋਏ ਪੰਕਜ ਕੁਮਾਰ ਨੇ ਹੀ ਉਹਨਾਂ ਨੂੰ ਫੋਨ ਕਰਕੇ ਸੂਚਿਤ ਕੀਤਾ ਕਿ ਉਨ੍ਹਾਂ ਦੀ ਕਾਰ ਇਕ ਟਰਾਲੀ ਦੇ ਪਿੱਛੇ ਵਜ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ਤੇ ਜਾ ਕੇ ਜ਼ਖ਼ਮੀ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਪਰ ਇਸ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਮੰਗ ਕੀਤੀ ਹੈ ਕਿ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਇੱਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਇਹ ਏਐਸਆਈ ਮੋਹਨ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਮ੍ਰਿਤਕ ਨੌਜਵਾਨਾਂ ਦੀਆਂ ਦੇਹਾਂ ਨੂੰ ਸਿਵਲ ਹਸਪਤਾਲ ਵਿਖੇ ਭੇਜ ਉਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਟਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਕੀਤੀ ਜਾ ਰਹੀ ਹੈ।