ਭਿਆਨਕ ਸੜਕ ਹਾਦਸੇ ‘ਚ ਤਿੰਨ ਨੌਜਵਾਨਾਂ ਨੇ ਗਵਾਈ ਆਪਣੀ ਜਾਨ, ਤਿੰਨ ਗੰਭੀਰ ਜ਼ਖਮੀ

ਸੁਲਤਾਨਪੁਰ ਲੋਧੀ 18 ਜੂਨ 2024 – ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਟਿੱਬਾ ਦੇ ਨਜ਼ਦੀਕ ਅੱਜ ਹੁਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਜਿਸ ਵਿੱਚ ਤਿੰਨ ਨੌਜਵਾਨਾਂ ਨੇ ਆਪਣੀ ਮੌਕੇ ਤੇ ਹੀ ਜਾਨ ਗਵਾ ਦਿੱਤੀ ਅਤੇ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਸਥਾਨਕ ਸੀਐਚਸੀ ਸੈਂਟਰ ਟਿੱਬਾ ਵਿਖੇ ਭਰਤੀ ਕਰਵਾਇਆ ਗਿਆ।

ਹਲੇ ਮ੍ਰਿਤਕਾਂ ਦੀ ਪਹਿਚਾਣ ਚੰਗੀ ਤਰ੍ਹਾਂ ਹੋ ਨਹੀਂ ਸਕੀ ਪਰ ਖਬਰ ਲਿਖੇ ਜਾਣ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਦੀ ਇਸ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਤਿੰਨ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹਨ। ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਮਾਮਲੇ ਸੰਬੰਧੀ ਤਫਤੀਸ਼ ਜਾਰੀ ਹੈ ਕਿ ਇਹ ਹਾਦਸਾ ਵਾਪਰਿਆ ਕਿਵੇਂ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਹਾਲੀ ’ਚ ਟ੍ਰੈਫ਼ਿਕ ਜਾਮ ਦਾ ਸਬੱਬ ਬਣ ਰਹੇ ਹਨ 4 ਵੱਡੇ ਨਿੱਜੀ ਹਸਪਤਾਲ – ਵਿਧਾਇਕ ਕੁਲਵੰਤ ਸਿੰਘ

ਗੁਜਰਾਤ ਦੀ ਜੇਲ੍ਹ ਵਿੱਚ ਬੰਦ ਬਿਸ਼ਨੋਈ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਪ ਨੇ ਬੀਜੇਪੀ ਅਤੇ ਸੁਨੀਲ ਜਾਖੜ ਨੂੰ ਘੇਰਿਆ