ਬਾਈਕ ‘ਤੇ ਮੰਦਰ ਜਾ ਰਹੇ ਵਿਅਕਤੀ ਦਾ ਡੋਰ ਨਾਲ ਕੱਟਿਆ ਗਿਆ ਗਲਾ, ਲੱਗੇ 60 ਟਾਂਕੇ

ਲੁਧਿਆਣਾ, 16 ਅਗਸਤ 2023 – ਲੁਧਿਆਣਾ ਦੀ ਅਬਦੁੱਲਾਪੁਰ ਬਸਤੀ ‘ਚ ਪਲਾਸਟਿਕ ਦੀ ਡੋਰ ਨਾਲ ਬਾਈਕ ਸਵਾਰ ਦਾ ਗਲਾ ਵੱਢਿਆ ਗਿਆ। ਇਸ ਕਾਰਨ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਵੱਲੋਂ ਉਸ ਨੂੰ ਤੁਰੰਤ ਸ੍ਰੀ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇੱਥੇ ਡਾਕਟਰ ਨੇ ਉਸਦੀ ਸਾਹ ਦੀ ਨਾੜੀ ਦੀ ਉਪਰਲੀ ਪਰਤ ਨੂੰ ਕੱਟਣ ‘ਤੇ 60 ਟਾਂਕੇ ਲਗਾਏ।

ਜ਼ਖਮੀ ਦੀ ਪਛਾਣ ਰਾਜੇਸ਼ ਸਿੰਗਲਾ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਸ਼ਿਵਪੁਰੀ ਮੰਦਰ ਜਾ ਰਿਹਾ ਸੀ ਤਾਂ ਪਲਾਸਟਿਕ ਦੀ ਰੱਸੀ ਨਾਲ ਉਸ ਦਾ ਗਲਾ ਵੱਢਿਆ ਗਿਆ।

ਇਲਾਜ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਇਹ ਰਾਜੇਸ਼ ਨੂੰ ਦੁਬਾਰਾ ਜਨਮ ਮਿਲਿਆ ਹੈ। ਉਸ ਦੀ ਗਰਦਨ ‘ਤੇ 60 ਟਾਂਕੇ ਲੱਗਣ ਤੋਂ ਬਾਅਦ ਉਸ ਨੂੰ ਬਚਾਇਆ ਜਾ ਸਕਿਆ ਹੈ। ਰਾਜੇਸ਼ ਸਿੰਗਲਾ ਆਪਣੇ ਪਰਿਵਾਰ ਵਿਚ ਇਕੱਲਾ ਹੀ ਕਮਾਉਣ ਵਾਲਾ ਹੈ, ਉਸ ਦਾ ਇਕ ਪੁੱਤਰ ਹੈ। ਜਦਕਿ ਉਸ ਦੀ ਪਤਨੀ ਦੀ ਕੁਝ ਮਹੀਨੇ ਪਹਿਲਾਂ ਮੌਤ ਹੋ ਗਈ ਸੀ।

ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਲਾਸਟਿਕ ਦੇ ਡੋਰ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਲੋਕ ਇਸ ਕਾਤਲ ਡੋਰ ਤੋਂ ਮਰ ਰਹੇ ਹਨ।

ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਇੱਕ ਵਿਅਕਤੀ ਨੂੰ ਡੋਰ ਦੇ 62 ਗੱਟੂ ਸਮੇਤ ਕਾਬੂ ਕੀਤਾ ਹੈ। ਪੁਲੀਸ ਨੇ 15 ਅਗਸਤ ਨੂੰ ਚੈਕਿੰਗ ਮੁਹਿੰਮ ਚਲਾਈ ਸੀ। ਇਸ ਦੌਰਾਨ ਮੁਖਬਰ ਨੇ ਪ੍ਰਤਾਪ ਚੌਕ ‘ਚ ਮੌਜੂਦ ਪੁਲਸ ਨੂੰ ਸੂਚਨਾ ਦਿੱਤੀ। ਇਸ ’ਤੇ ਪੁਲੀਸ ਨੇ ਵਿਸ਼ਵਕਰਮਾ ਕਲੋਨੀ ਵਿੱਚ ਛਾਪਾ ਮਾਰ ਕੇ ਮੁਲਜ਼ਮ ਕਰਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡੇਰਾ ਬਿਆਸ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ‘ਮੁੱਖ ਮੰਤਰੀ ਰਾਹਤ ਫੰਡ’ ਵਿੱਚ 2 ਕਰੋੜ ਰੁਪਏ ਦਾ ਯੋਗਦਾਨ ਪਾਇਆ

ਪੰਜਾਬ ਤੋਂ ਕੈਨੇਡਾ ਗਏ 2 ਕੀਰਤਨੀਏ ਹੋਏ ਲਾਪਤਾ, ਗੁਰਦੁਆਰਾ ਸਿੰਘ ਸਭਾ ਨੇ ਡਿਪੋਰਟ ਕਰਨ ਦੀ ਸ਼ਿਕਾਇਤ ਭੇਜੀ