ਖਾਣਾ ਖਾ ਕੇ ਸੈਰ ਕਰਨ ਲਈ ਨਿਕਲੀ ਔਰਤ ਨੂੰ ਟਿੱਪਰ ਨੇ ਕੁਚਲਿਆ, ਮੌਕੇ ‘ਤੇ ਹੀ ਹੋਈ ਮੌ+ਤ

  • ਸੜਕ ਪਾਰ ਕਰਦੇ ਸਮੇਂ ਵਾਪਰਿਆ ਹਾਦਸਾ

ਕਪੂਰਥਲਾ, 14 ਦਸੰਬਰ 2023 – ਕਪੂਰਥਲਾ ਦੇ ਸੁਲਤਾਨਪੁਰ ਲੋਧੀ ਸਬ-ਡਵੀਜ਼ਨ ‘ਚ ਸੜਕ ‘ਤੇ ਪੈਦਲ ਜਾ ਰਹੀ ਇਕ ਔਰਤ ਦੀ ਟਿੱਪਰ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਇੱਕ ਔਰਤ ਦੇ ਉੱਪਰ ਦੀ ਟਿੱਪਰ ਲੰਘ ਜਾਣ ਦੀ ਘਟਨਾ ਵੀ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕਪੂਰਥਲਾ ਦੀ ਮੋਰਚਰੀ ‘ਚ ਰਖਵਾਇਆ ਹੈ।

ਮ੍ਰਿਤਕ ਔਰਤ ਮਨਜੀਤ ਕੌਰ ਦੇ ਪਤੀ ਸੁੱਚਾ ਸਿੰਘ ਵਾਸੀ ਪਿੰਡ ਡਡਵਿੰਡੀ ਨੇ ਦੱਸਿਆ ਕਿ ਉਸ ਦੀ ਪਤਨੀ ਰਾਤ ਦਾ ਖਾਣਾ ਖਾਣ ਤੋਂ ਬਾਅਦ ਸੈਰ ਕਰਨ ਗਈ ਸੀ। ਜਦੋਂ ਉਹ ਸੜਕ ਪਾਰ ਕਰਨ ਲੱਗੀ ਤਾਂ ਉਸ ਨੂੰ ਟਿੱਪਰ ਨੇ ਟੱਕਰ ਮਾਰ ਦਿੱਤੀ। ਜਿਸ ਵਿੱਚ ਉਹ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਕਪੂਰਥਲਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਿਊਟੀ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਐਲਾਨ ਦਿੱਤਾ।

ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਮਨਜੀਤ ਕੌਰ ਨੂੰ ਸੜਕ ਪਾਰ ਕਰਦੇ ਸਮੇਂ ਟਿੱਪਰ ਵੱਲੋਂ ਫੇਟ ਮਾਰ ਕੇ ਮੌਤ ਹੋਣ ਦੇ ਮਾਮਲੇ ਵਿੱਚ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

54 ਕੁਇੰਟਲ ਭੁੱਕੀ, 1.25 ਕਰੋੜ ਦੀ ਡਰੱਗ ਮਨੀ, 2 ਪਿਸਤੌਲ, ਪੁਲਿਸ ਵਰਦੀ ਸਣੇ 3 ਕਾਬੂ

ਕਿਰਨ ਖੇਰ ਨਾਲ ਧੋਖਾਧੜੀ ਦਾ ਮਾਮਲਾ, ਚੰਡੀਗੜ੍ਹ ਪੁਲਿਸ ਚੈਤੰਨਿਆ ਨੂੰ ਭੇਜੇਗੀ ਨੋਟਿਸ