ਪੰਜਾਬ ‘ਚ HSRP ਨੰਬਰ ਪਲੇਟਾਂ ਲਗਾਉਣ ਦਾ ਅੱਜ ਆਖਰੀ ਦਿਨ: ਕੱਲ੍ਹ 1 ਜੁਲਾਈ ਤੋਂ ਪੰਜਾਬ ਪੁਲਿਸ ਕੱਟੇਗੀ ਚਲਾਨ

  • ਪਹਿਲੀ ਵਾਰ ਚਲਾਨ ਹੋਣ ‘ਤੇ ਹੋਵੇਗਾ 2 ਹਾਜ਼ਰ ਰੁਪਏ ਜੁਰਮਾਨਾ
  • ਦੂਜੀ ਵਾਰ ਚਲਾਨ ਹੋਣ ‘ਤੇ 3 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ

ਚੰਡੀਗੜ੍ਹ, 30 ਜੂਨ 2023 – ਪੰਜਾਬ ਵਿੱਚ ਉੱਚ ਸੁਰੱਖਿਆ ਨੰਬਰ ਪਲੇਟਾਂ (HSRP) ਲਗਾਉਣ ਦਾ ਅੱਜ ਆਖਰੀ ਦਿਨ ਹੈ। ਜੇਕਰ ਅੱਜ ਵਾਹਨਾਂ ‘ਤੇ ਐਚਐਸਆਰਪੀ ਪਲੇਟਾਂ ਨਹੀਂ ਲਗਾਈਆਂ ਗਈਆਂ ਤਾਂ ਭਲਕੇ 1 ਜੁਲਾਈ ਤੋਂ ਪੰਜਾਬ ਪੁਲਿਸ ਵਾਹਨ ਚਾਲਕਾਂ ਦੇ ਚਲਾਨ ਕੱਟਣ ਦੀ ਕਾਰਵਾਈ ਸ਼ੁਰੂ ਕਰੇਗੀ। ਚਲਾਨ ਕੱਟ ਹੋਣ ‘ਤੇ ਤਿੰਨ ਹਜ਼ਾਰ ਰੁਪਏ ਦੇਣੇ ਹੋਣਗੇ।

ਪੰਜਾਬ ਵਿੱਚ ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ‘ਤੇ HSRP ਪਲੇਟਾਂ ਲਗਾਉਣੀਆਂ ਲਾਜ਼ਮੀ ਹਨ। ਲੋਕਲ ਅਤੇ ਪ੍ਰਾਈਵੇਟ ਨੰਬਰ ਪਲੇਟਾਂ ਕੰਮ ਨਹੀਂ ਕਰਨਗੀਆਂ। ਪੰਜਾਬ ਸਰਕਾਰ ਨੇ ਲੋਕਾਂ ਨੂੰ 30 ਜੂਨ ਤੱਕ ਆਪਣੇ ਵਾਹਨਾਂ ‘ਤੇ HSRP ਨੰਬਰ ਪਲੇਟਾਂ ਲਗਵਾਉਣ ਦਾ ਅਲਟੀਮੇਟਮ ਦਿੱਤਾ ਸੀ। ਸੂਬਾ ਸਰਕਾਰ ਵੱਲੋਂ ਨੰਬਰ ਪਲੇਟਾਂ ਲਗਾਉਣ ਲਈ ਤੈਅ ਕੀਤੀ ਗਈ ਤਰੀਕ ਨੂੰ ਨਹੀਂ ਵਧਾਇਆ ਗਿਆ ਹੈ। ਨਤੀਜੇ ਵਜੋਂ 1 ਜੁਲਾਈ ਤੋਂ ਟਰੈਫਿਕ ਪੁਲੀਸ ਅਲਰਟ ਮੋਡ ’ਤੇ ਰਹੇਗੀ।

ਜੇਕਰ ਵਾਹਨਾਂ ‘ਤੇ ਐਚਐਸਆਰਪੀ ਨੰਬਰ ਪਲੇਟ ਨਹੀਂ ਲਗਾਈ ਗਈ ਤਾਂ ਪਹਿਲੀ ਵਾਰ 2 ਹਜ਼ਾਰ ਰੁਪਏ ਦਾ ਚਲਾਨ ਭਰਨਾ ਪੈ ਸਕਦਾ ਹੈ। ਜੇਕਰ ਦੁਬਾਰਾ ਚਲਾਨ ਕੀਤਾ ਜਾਂਦਾ ਹੈ ਤਾਂ 3 ਹਜ਼ਾਰ ਰੁਪਏ ਦੀ ਅਦਾਇਗੀ ਰਾਸ਼ੀ ਅਦਾ ਕਰਨੀ ਪਵੇਗੀ। ਇਸ ਤੋਂ ਇਲਾਵਾ ਅਜਿਹੇ ਵਾਹਨਾਂ ਨੂੰ ਬਲੈਕ ਲਿਸਟ ਵਿੱਚ ਵੀ ਪਾਇਆ ਜਾ ਸਕਦਾ ਹੈ। ਪੰਜਾਬ ਪੁਲਿਸ ਵੱਲੋਂ ਬਿਨਾਂ ਐਚਐਸਆਰਪੀ ਨੰਬਰ ਪਲੇਟਾਂ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰੀ ਮੋਟਰ ਵਹੀਕਲ ਰੂਲਜ਼ 1989 ਦੇ ਨਿਯਮ-50 ਦੇ ਅਨੁਸਾਰ, ਸਾਰੀਆਂ ਸ਼੍ਰੇਣੀਆਂ ਦੇ ਵਾਹਨਾਂ ਲਈ HSRP ਲਗਾਉਣਾ ਲਾਜ਼ਮੀ ਹੈ। ਇਹ ਨਿਯਮ 1 ਅਪ੍ਰੈਲ 2019 ਤੋਂ ਲਾਜ਼ਮੀ ਕਰ ਦਿੱਤਾ ਗਿਆ ਸੀ। ਪਰ ਪੰਜਾਬ ਸਰਕਾਰ ਨੇ ਇਸ ਵਿੱਚ ਵਾਧੂ ਸਮੇਂ ਦੀ ਢਿੱਲ ਦਿੱਤੀ ਹੈ। ਪਰ ਬਾਅਦ ਵਿੱਚ 30 ਜੂਨ 2023 ਤੱਕ ਵਾਹਨਾਂ ‘ਤੇ HSRP ਨੰਬਰ ਪਲੇਟਾਂ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ। ਹਰ ਪੁਰਾਣੇ ਅਤੇ ਨਵੇਂ ਵਾਹਨ ‘ਤੇ HSRP ਲਗਾਉਣਾ ਜ਼ਰੂਰੀ ਹੈ।

ਪੰਜਾਬ ਵਿੱਚ ਰਜਿਸਟਰਡ ਵਾਹਨਾਂ ਦੀ ਸੂਚੀ (ਵਾਹਨ 4.0) HSRP ਫਿਟਮੈਂਟ ਲਈ ਲੰਬਿਤ ਵੈੱਬਸਾਈਟ http://www.punjabtransport.org ‘ਤੇ ਉਪਲਬਧ ਹੈ। 1 ਅਪ੍ਰੈਲ 2019 ਤੋਂ ਪਹਿਲਾਂ ਵੇਚੇ ਗਏ ਵਾਹਨਾਂ ਨੂੰ http://www.punjabhsrp.in ‘ਤੇ ਅਪਲਾਈ ਕਰਨਾ ਹੋਵੇਗਾ। ਇਸ ਤੋਂ ਬਾਅਦ ਐਫੀਕੇਸ਼ਨ ਕਰਵਾਉਣ ਲਈ ਮਿਤੀ, ਸਮਾਂ ਅਤੇ ਕੇਂਦਰ ਦੀ ਚੋਣ ਕਰਨੀ ਹੋਵੇਗੀ।

ਇਸ ਵੈੱਬਸਾਈਟ ‘ਤੇ ਹੋਮ ਫਿਟਮੈਂਟ ਵੀ ਉਪਲਬਧ ਹੈ ਪਰ ਵਾਧੂ ਕੀਮਤ ‘ਤੇ। ਇਸ ਦੇ ਨਾਲ ਹੀ, 1 ਅਪ੍ਰੈਲ, 2019 ਤੋਂ ਬਾਅਦ ਨਿਰਮਿਤ ਵਾਹਨਾਂ ਨੂੰ ਮੋਟਰ ਵਾਹਨ ਡੀਲਰ ਨਾਲ ਸੰਪਰਕ ਕਰਨਾ ਹੋਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬਰਗਰ ਨਾ ਦੇਣ ‘ਤੇ ਨਸ਼ੇੜੀਆਂ ਨੇ ਨਾਬਾਲਗ ਨੌਜਵਾਨ ‘ਤੇ ਪਾਇਆ ਉਬਲਦਾ ਹੋਇਆ ਤੇਲ

ਅੱਜ ਮਣੀਪੁਰ ਦੇ CM ਬੀਰੇਨ ਸਿੰਘ ਦੇ ਸਕਦੇ ਹਨ ਅਸਤੀਫਾ, ਪਿਛਲੇ 58 ਦਿਨਾਂ ਤੋਂ ਸੂਬੇ ‘ਚ ਹੋ ਰਹੀ ਹੈ ਹਿੰਸਾ