ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਤੇ ਆਖਰੀ ਦਿਨ: ਪੰਜਾਬ ਸਰਕਾਰ ਅੱਜ ਤਿੰਨ ਹੋਰ ਬਿੱਲ ਪੇਸ਼ ਕਰੇਗੀ

  • ਦੋ ਮਨੀ ਬਿੱਲ ਪੇਸ਼ ਕਰਨ ਤੋਂ ਬਾਅਦ ਪੰਜਾਬ ਸਰਕਾਰ ਅੱਜ ਤਿੰਨ ਹੋਰ ਬਿੱਲ ਪੇਸ਼ ਕਰੇਗੀ

ਚੰਡੀਗੜ੍ਹ, 29 ਨਵੰਬਰ 2023 – ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦਾ ਅੱਜ ਦੂਜਾ ਅਤੇ ਆਖਰੀ ਦਿਨ ਹੈ। ਜਲਦੀ ਹੀ ਇਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਕੱਲ੍ਹ ਪੰਜਾਬ ਸਰਕਾਰ ਵੱਲੋਂ ਦੋ ਮਨੀ ਬਿੱਲ ਪੇਸ਼ ਕੀਤੇ ਗਏ ਸਨ। ਜਿਸ ਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਅੱਜ, ਬੁੱਧਵਾਰ ਨੂੰ ਤਿੰਨ ਬਿੱਲ ਪੇਸ਼ ਕੀਤੇ ਜਾਣਗੇ। ਇਸ ਦੇ ਨਾਲ ਹੀ ਵਿਰੋਧੀ ਪਾਰਟੀ ਨੇ ਵੀ ਡੇਢ ਦਿਨ ਦੇ ਸਰਦ ਰੁੱਤ ਸੈਸ਼ਨ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਕਰਦਿਆਂ ਇਸ ਨੂੰ ਇਕ ਹਫ਼ਤਾ ਵਧਾਉਣ ਦੀ ਮੰਗ ਵੀ ਕੀਤੀ ਹੈ।

ਕੱਲ੍ਹ, ਪੰਜਾਬ ਸਰਕਾਰ ਨੇ ਪੰਜਾਬ ਵਿੱਤੀ ਜ਼ਿੰਮੇਵਾਰੀ ਅਤੇ ਬਜਟ ਪ੍ਰਬੰਧਨ (ਸੋਧ) ਬਿੱਲ 2023 ਅਤੇ ਪੰਜਾਬ ਗੁਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2023 ਨੂੰ ਪਾਸ ਕਰ ਦਿੱਤਾ ਹੈ। ਜਦੋਂ ਕਿ ਅੱਜ ਭਾਰਤੀ ਸਟੈਂਪ (ਪੰਜਾਬ ਸੋਧ) ਬਿੱਲ, 2023 ਪਾਸ ਹੋ ਸਕਦਾ ਹੈ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪਿਛਲੇ ਮਹੀਨੇ ਸੱਦੇ ਗਏ ਸੈਸ਼ਨ ਨੂੰ ਗੈਰ-ਕਾਨੂੰਨੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਹ ਬਿੱਲ ਪੇਸ਼ ਨਹੀਂ ਹੋ ਸਕੇ ਸਨ।

ਇਸ ਦੇ ਨਾਲ ਹੀ ਪੰਜਾਬ ਸਰਕਾਰ ਅੱਜ ਪੰਜਾਬ ਕੈਨਾਲ ਐਂਡ ਡਰੇਨੇਜ ਬਿੱਲ 2023 ਵੀ ਪੇਸ਼ ਕਰ ਸਕਦੀ ਹੈ। ਜਿਸ ਦਾ ਉਦੇਸ਼ ਸੂਬੇ ਵਿੱਚ ਨਹਿਰਾਂ ਅਤੇ ਡਰੇਨੇਜ ਨੂੰ ਨਿਯਮਤ ਅਤੇ ਪ੍ਰਬੰਧਨ ਕਰਨਾ ਹੈ। ਇਸ ਬਿੱਲ ਨੂੰ 20 ਨਵੰਬਰ ਨੂੰ ਰਾਜ ਮੰਤਰੀ ਮੰਡਲ ਨੇ ਮਨਜ਼ੂਰੀ ਦਿੱਤੀ ਸੀ।

ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਤਲਖੀ ਭਰਿਆ ਰਿਹਾ ਅਤੇ ਇਸ ਦੌਰਾਨ ਹਾਸਾ-ਮਜ਼ਾਕ ਵੀ ਖੂਬ ਹੋਇਆ। ਇਜਲਾਸ ਦੌਰਾਨ 1158 ਸਹਾਇਕ ਪ੍ਰੋਫੈਸਰਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਪ੍ਰੋ. ਬਲਵਿੰਦਰ ਦੀ ਖੁਦਕੁਸ਼ੀ ਅਤੇ ਗੈਰ-ਕਾਨੂੰਨੀ ਮਾਈਨਿੰਗ ਦਾ ਮੁੱਦਾ ਉਠਣ ‘ਤੇ ਕੈਬਨਿਟ ਮੰਤਰੀ ਹਰਜੋਤ ਬੈਂਸ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ‘ਤੇ ਕਾਫੀ ਨਾਰਾਜ਼ ਹੋ ਗਏ।

ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਤ ਵਿੱਚ ਬੋਲਦਿਆਂ ਸਦਨ ਨੂੰ ਖੂਬ ਹਲੂਣਿਆ। ਜਦੋਂ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਸ਼ਾਲ ਦੀ ਤਾਰੀਫ ਕੀਤੀ ਤਾਂ ਸਪੀਕਰ ਕੁਲਤਾਰ ਸਿੰਘ ਸਿੰਧਵਾਂ ਨੇ ਵੀ ਮਜ਼ਾਕ ‘ਚ ਕਿਹਾ- ਤੁਸੀਂ ਸ਼ਾਲ ਦੀ ਤਾਰੀਫ ਕੀਤੀ, ਪਰ ਬਾਜਵਾ ਜੀ ਨੇ ਤੁਹਾਡੇ ਕੋਟ ਦੀ ਤਾਰੀਫ ਨਹੀਂ ਕੀਤੀ। ਸਰਦ ਰੁੱਤ ਇਜਲਾਸ ਦਾ ਮਾਹੌਲ ਛੋਟੀਆਂ-ਛੋਟੀਆਂ ਗੱਲਾਂ-ਬਾਤਾਂ ਵਿਚਾਲੇ ਹੀ ਸੁਹਾਵਣਾ ਬਣਿਆ ਰਿਹਾ।

ਮੁੱਖ ਮੰਤਰੀ ਭਗਵੰਤ ਮਾਨ ਪਹਿਲੇ ਦਿਨ ਹੀ ਭਾਜਪਾ ‘ਤੇ ਕਾਫੀ ਨਾਰਾਜ਼ ਨਜ਼ਰ ਆਏ ਅਤੇ ਭਾਜਪਾ ਨੂੰ ਪੰਜਾਬ ਦਾ ਦੁਸ਼ਮਣ ਵੀ ਕਹਿ ਦਿੱਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਭਾਜਪਾ ਦਾ ਬੱਸ ਚੱਲਦਾ ਤਾਂ ਉਹ ਰਾਸ਼ਟਰੀ ਗੀਤ ਜਨ-ਗਣ-ਮਨ ਤੋਂ ਪੰਜਾਬ ਦਾ ਨਾਂਅ ਹਟਾ ਦੇਵੇਗੀ। ਇੰਨਾ ਹੀ ਨਹੀਂ, ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਆੜੇ ਹੱਥੀਂ ਲਿਆ ਗਿਆ ਹੈ ਕਿ ਉਹ ਕੇਂਦਰ ਵੱਲੋਂ ਪੰਜਾਬ ਨੂੰ ਪੈਸੇ ਨਾ ਦੇਣ ਬਾਰੇ ਕੁਝ ਕਿਉਂ ਨਹੀਂ ਬੋਲਦੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਉੱਤਰਕਾਸ਼ੀ ਸੁਰੰਗ ‘ਚੋਂ ਬਾਹਰ ਆਇਆ ਹਿਮਾਚਲ ਦਾ ਵਿਸ਼ਾਲ: ਮਾਂ ਨੇ ਕਿਹਾ ਦਰਦ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਔਖਾ

ਬਰਖਾਸਤ ਏਆਈਜੀ ਰਾਜਜੀਤ ਹੁੰਦਲ ਨੂੰ ਸੁਪਰੀਮ ਕੋਰਟ ਤੋਂ ਝਟਕਾ: ਨਹੀਂ ਮਿਲੀ ਜ਼ਮਾਨਤ