ਜਦੋਂ ਮੁਲਾਜ਼ਮ ਨੇ ਮੰਗਿਆ ਟੋਲ ਤਾਂ ਡਰਾਈਵਰ ਨੇ ਟੋਲ ਬੂਮ ਤੋੜ ਕੇ ਟਰੱਕ ਨਾਲ ਨੌਜਵਾਨ ਨੂੰ ਦਰੜਿਆ

ਨਵਾਂਸ਼ਹਿਰ, 30 ਮਾਰਚ 2024 – ਨਵਾਂਸ਼ਹਿਰ ਦੇ ਬਹਿਰਾਮ ਟੋਲ ਪਲਾਜ਼ਾ ‘ਤੇ ਕੰਮ ਕਰਦੇ ਨੌਜਵਾਨ ਨੂੰ ਟਰੱਕ ਨੇ ਕੁਚਲ ਦਿੱਤਾ। ਹਾਦਸੇ ‘ਚ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਹ ਸਾਰੀ ਘਟਨਾ ਪਲਾਜ਼ਾ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਵੀਰਵਾਰ ਦੇਰ ਰਾਤ ਦੀ ਹੈ। ਮ੍ਰਿਤਕ ਦੀ ਪਛਾਣ ਸੁਸ਼ੀਲ ਕੁਮਾਰ ਬੰਗੜ ਉਰਫ ਬਿੱਲਾ (32) ਵਜੋਂ ਹੋਈ ਹੈ। ਉਹ ਨਵੰਬਰ 2023 ਤੋਂ ਟੋਲ ‘ਤੇ ਕੰਮ ਕਰ ਰਿਹਾ ਸੀ।

ਫਗਵਾੜਾ ਤੋਂ ਆ ਰਹੇ ਟਰੱਕ ਪੀਬੀ-10-ਸੀਐਲ 6325 ਦੇ ਡਰਾਈਵਰ ਨੇ ਟੋਲ ਫੀਸ ਨਹੀਂ ਦਿੱਤੀ। ਉਥੇ ਮੌਜੂਦ ਮੁਲਾਜ਼ਮ ਨੇ ਟਰੱਕ ਡਰਾਈਵਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਸੁਸ਼ੀਲ ਟਰੱਕ ਦੇ ਨੇੜੇ ਆਇਆ ਤਾਂ ਡਰਾਈਵਰ ਨੇ ਟੋਲ ਬੂਮ ਨੂੰ ਤੋੜ ਕੇ ਟਰੱਕ ਨੌਜਵਾਨ ਦੇ ਉੱਪਰ ਚੜ੍ਹਾ ਦਿੱਤਾ।

ਘਟਨਾ ਤੋਂ ਬਾਅਦ ਹੋਰ ਟੋਲ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਸੁਸ਼ੀਲ ਨੂੰ ਸੰਭਾਲਿਆ। ਘਟਨਾ ਦੀ ਸੂਚਨਾ ਤੁਰੰਤ ਥਾਣਾ ਬਹਿਰਾਮ ਨੂੰ ਦਿੱਤੀ ਗਈ। ਪੁਲੀਸ ਨੇ ਕਾਰਵਾਈ ਕਰਦਿਆਂ ਟਰੱਕ ਅਤੇ ਉਸ ਦੇ ਡਰਾਈਵਰ ਨੂੰ ਕਾਠਗੜ੍ਹ ਦੇ ਹਾਈਟੈਕ ਨਾਕੇ ਤੋਂ ਵਾਇਰਲੈਸ ਰਾਹੀਂ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਬਹਿਰਾਮ ਥਾਣੇ ਲਿਆਂਦਾ ਗਿਆ। ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਾਕਿਸਤਾਨ ‘ਚ ਭਰਾ ਨੇ ਕੀਤਾ ਭੈਣ ਦਾ ਕਤਲ: ਮਾਪੇ ਕੋਲ ਬੈਠੇ ਹੀ ਦੇਖਦੇ ਰਹੇ, ਦੂਜੇ ਭਾਈ ਨੇ ਬਣਾਈ VIDEO

ਲੁਧਿਆਣਾ ਨਵਾਂ ਮੁਹੱਲਾ ਗੈਂਗਵਾਰ ਦਾ ਮੁੱਖ ਮੁਲਜ਼ਮ ਗ੍ਰਿਫਤਾਰ