ਸ੍ਰੀ ਫਤਿਹਗੜ੍ਹ ਸਾਹਿਬ: ਸ਼ਹੀਦੀ ਸਭਾ ਦੌਰਾਨ ਆਉਣ ਵਾਲੀ ਸੰਗਤ ਲਈ Traffic Route ਜਾਰੀ, ਪੜ੍ਹੋ ਵੇਰਵਾ

ਸ੍ਰੀ ਫਤਿਹਗੜ੍ਹ ਸਾਹਿਬ, 26 ਦਸੰਬਰ 2024 – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ’ਚ ਸ਼ੁੱਕਰਵਾਰ ਤੱਕ ਹੋ ਰਹੀ ਸ਼ਹੀਦੀ ਸਭਾ ਦੌਰਾਨ ਦੇਸ਼-ਵਿਦੇਸ਼ ਤੋਂ ਲੱਖਾਂ ਦੀ ਗਿਣਤੀ ’ਚ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਇਹ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਪੁਲਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸ਼ਹੀਦੀ ਸਭਾ ਦੇ ਟ੍ਰੈਫਿਕ ਪ੍ਰਬੰਧਾਂ ਸਬੰਧੀ ਗੱਲਬਾਤ ਕਰਦਿਆਂ ਸਾਂਝੀ ਕੀਤੀ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਪਟਿਆਲਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਅਮਲੋਹ, ਖੰਨਾ ਤੇ ਲੁਧਿਆਣਾ ਲਈ ਟ੍ਰੈਫਿਕ ਟੀ-ਪੁਆਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਹੰਸਾਲੀ ਸਾਹਿਬ ਤੋਂ ਨਬੀਪੁਰ ਤੋਂ ਜੀ. ਟੀ. ਰੋਡ, ਜਦੋਂ ਕਿ ਪਟਿਆਲਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਅਮਲੋਹ, ਖੰਨਾ ਤੇ ਲੁਧਿਆਣਾ ਜਾਣ ਲਈ ਹੈਵੀ ਟ੍ਰੈਫਿਕ ਟੀ -ਪੁਆਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ-ਬਰਾਸ ਤੋਂ ਰਾਜਿੰਦਰਗੜ੍ਹ ਤੋਂ ਜੀ. ਟੀ. ਰੋਡ ਹੋ ਕੇ ਜਾ ਸਕਦੀ ਹੈ।

ਜ਼ਿਲ੍ਹਾ ਪੁਲਸ ਮੁੱਖੀ ਨੇ ਦੱਸਿਆ ਕਿ ਪਟਿਆਲਾ, ਸਰਹਿੰਦ, ਮੰਡੀ ਗੋਬਿੰਦਗੜ੍ਹ, ਅਮਲੋਹ, ਮਾਲੇਰਕੋਟਲਾ, ਖੰਨਾ ਤੇ ਲੁਧਿਆਣਾ ਜਾਣ ਲਈ ਹੈਵੀ ਟ੍ਰੈਫਿਕ ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸ਼ਮਸ਼ੇਰ ਨਗਰ ਚੌਂਕ ਤੋਂ ਮਾਧੋਪੁਰ ਚੌਂਕ ਤੇ ਓਵਰਬ੍ਰਿਜ, ਗੋਲ ਚੌਂਕ ਤੋਂ ਜੀ. ਟੀ. ਰੋਡ ਹੋ ਕੇ ਜਾਵੇ, ਜਦੋਂ ਕਿ ਪੁਰਾਣੇ ਓਵਰਬ੍ਰਿਜ ਤੋਂ ਸ਼ਮਸ਼ੇਰ ਨਗਰ ਚੌਂਕ ਤੋਂ ਮੰਡੋਫਲ ਤੋਂ ਟੀ-ਪੁਆਇੰਟ ਭੈਰੋਂਪੁਰ, ਚੰਡੀਗੜ੍ਹ ਜਾਣ ਅਤੇ ਭੈਰੋਂਪੁਰ ਤੋਂ ਚੁੰਨੀ ਤੋਂ ਗੜਾਂਗਾ ਤੋਂ ਮੋਰਿੰਡਾ ਤੇ ਰੋਪੜ ਜਾਣ ਲਈ ਰੂਟ ਬਣਾਇਆ ਗਿਆ ਹੈ। ਡਾ. ਥਿੰਦ ਨੇ ਦੱਸਿਆ ਕਿ ਰਾਜਪੁਰਾ ਸਾਈਡ ਨੂੰ ਜਾਣ ਵਾਲੀ ਹੈਵੀ ਟ੍ਰੈਫਿਕ ਬੱਸ ਸਟੈਂਡ ਜਖਵਾਲੀ ਤੋਂ ਵਾਇਆ ਮੂਲੇਪੁਰ, ਸਰਾਏ ਬਣਜਾਰਾ ਹੋ ਕੇ ਜਾਵੇ।

ਮੰਡੀ ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਤੇ ਲੁਧਿਆਣਾ ਜਾਣ ਲਈ ਟੀ ਪੁਆਇੰਟ ਨੇੜੇ ਊਸ਼ਾ ਮਾਤਾ ਮੰਦਰ ਬਾਈਪਾਸ ਰੋਡ ਬਸੀ ਪਠਾਣਾ ਵਾਇਆ ਜੜਖੇਲਾਂ ਚੌਂਕ ਤੋਂ ਪਿੰਡ ਫਿਰੋਜ਼ਪੁਰ ਤੋਂ ਹੋ ਕੇ ਜਾਵੇਗਾ। ਟੀ-ਪੁਆਇੰਟ ਨੇੜੇ ਆਈ. ਟੀ. ਆਈ. ਬੱਸੀ ਪਠਾਣਾ ਵਾਇਆ ਬੱਸੀ ਪਠਾਣਾਂ ਤੋਂ ਸ਼ਹੀਦਗੜ੍ਹ ਤੋਂ ਫ਼ਤਹਿਪੁਰ ਅਰਾਈਆਂ ਤੋਂ ਰਾਏਪੁਰ ਗੁੱਜਰਾਂ ਤੋਂ ਦੁਫੇੜਾ ਮੋੜ ਤੋਂ ਚੰਡੀਗੜ੍ਹ ਜਾਣ ਤੇ ਬਾਈਪਾਸ ਚੌਂਕ ਭੈਰੋਂਪੁਰ ਤੋਂ ਮੰਡੋਫਲ, ਸ਼ਮਸ਼ੇਰ ਨਗਰ ਚੌਂਕ, ਓਵਰਬ੍ਰਿਜ ਤੋਂ ਜੀ. ਟੀ. ਰੋਡ ਪਟਿਆਲਾ, ਜੀ. ਟੀ. ਰੋਡ ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਜਾਣ ਲਈ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਪੁਲਸ ਮੁਖੀ ਨੇ ਦੱਸਿਆ ਕਿ ਲੁਧਿਆਣਾ ਜਾਣ ਲਈ ਚੀਮਾ ਗੈਸ ਏਜੰਸੀ ਬਸੀ ਪਠਾਣਾ ਤੋਂ ਵਾਇਆ ਫ਼ਿਰੋਜ਼ਪੁਰ, ਮੰਡੀ ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਤੇ ਲੁਧਿਆਣਾ ਜਾਣ ਲਈ ਵਰਤਿਆ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡੱਲੇਵਾਲ ਦੀ ਸਿਹਤ ਨਾਜ਼ੁਕ, ਬੋਲਣ ‘ਚ ਵੀ ਆ ਰਹੀ ਦਿੱਕਤ: ‘ਆਪ’ ਮੰਤਰੀਆਂ ਅਤੇ ਵਿਧਾਇਕਾਂ ਨੇ ਵੀ ਕੀਤੀ ਮੁਲਾਕਾਤ

ਪੰਜਾਬ ‘ਚ ਤੜਕਸਾਰ ਹੋਇਆ ਪੁਲਿਸ ਐਨਕਾਊਂਟਰ, ਇੱਕ ਕਾਬੂ