ਫਾਜ਼ਿਲਕਾ ‘ਚ ਵੱਡਾ ਰੇਲ ਹਾਦਸਾ, ਮੌਕੇ ‘ਤੇ ਪਈਆਂ ਭਾਜੜਾਂ

ਫਾਜ਼ਿਲਕਾ, 26 ਦਸੰਬਰ 2024: ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਕਣਕ ਸਪੈਸ਼ਲ ਭਰਾਈ ਦੌਰਾਨ ਮਾਲਗੱਡੀ ਦਾ ਡੱਬਾ ਪਲਟ ਗਿਆ। ਚੰਗੀ ਗੱਲ ਇਹ ਰਹੀ ਕਿ ਇਸ ਦੌਰਾਨ ਕੋਈ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਹਾਲਾਂਕਿ ਇਸ ਦੌਰਾਨ ਕੰਮ ਕਰ ਰਹੇ ਕੁੱਝ ਮਜ਼ਦੂਰਾਂ ਦੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਜਾ ਸਕੀ। ਇਸ ਤੋਂ ਬਾਅਦ ਰੇਲਵੇ ਵਿਭਾਗ ਦੇ ਸਬੰਧਿਤ ਅਧਿਕਾਰੀਆਂ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਜਾਣਕਾਰੀ ਮੁਤਾਬਕ ਬੁੱਧਵਾਰ ਸ਼ਾਮ ਕਰੀਬ ਸਾਢੇ 5 ਵਜੇ ਕਣਕ ਦੀ ਭਰਾਈ ਲਈ ਸਪੈਸ਼ਲ ਗੱਡੀ ਲੱਗੀ ਹੋਈ ਸੀ। ਇਸ ਦੌਰਾਨ ਰੇਲਵੇ ਸਟੇਸ਼ਨ ਫਾਜ਼ਿਲਕਾ ’ਤੇ ਖੜ੍ਹੀ ਇਕ ਮਾਲ ਗੱਡੀ ’ਤੇ ਕੁਝ ਮਜ਼ਦੂਰ ਕਣਕ ਲੱਦ ਰਹੇ ਸਨ। ਇਸ ਦੌਰਾਨ ਅਚਾਨਕ ਮਾਲ ਗੱਡੀ ਦਾ ਇਕ ਡੱਬਾ ਪਲਟ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਜਿਸ ਡੱਬੇ ਨਾਲ ਇਹ ਹਾਦਸਾ ਹੋਇਆ, ਉਸ ਅੰਦਰ ਕਰੀਬ 6 ਤੋਂ 7 ਮਜ਼ਦੂਰ ਮੌਜੂਦ ਸਨ, ਜਿਹੜੇ ਦੂਸਰੇ ਮਜ਼ਦੂਰਾਂ ਵੱਲੋਂ ਲਿਆਂਦੀ ਜਾ ਰਹੀ ਕਣਕ ਨੂੰ ਲੱਦ ਰਹੇ ਸਨ।

ਇਸ ਦੌਰਾਨ ਅਚਾਨਕ ਮਾਲ ਗੱਡੀ ਦਾ ਡੱਬਾ ਪਲਟਣ ਕਾਰਨ ਉੱਥੇ ਹਫੜਾ-ਦਫੜੀ ਮਚ ਗਈ। ਇਸ ਤੋਂ ਬਾਅਦ ਉੱਥੇ ਮੌਜੂਦ ਦੂਜੇ ਮਜ਼ਦੂਰਾਂ ਨੇ ਮਾਲ ਗੱਡੀ ਦੇ ਡੱਬੇ ਅੰਦਰ ਫਸੇ ਮਜ਼ਦੂਰਾਂ ਨੂੰ ਬਾਹਰ ਕੱਢਿਆ। ਇਸ ਕਾਰਨ ਉਨ੍ਹਾਂ ਦੀ ਜਾਨ ਬਚ ਸਕੀ ਅਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਇਸ ਹਾਦਸੇ ’ਚ ਕਿਸੇ ਵੀ ਮਜ਼ਦੂਰ ਦੇ ਜ਼ਖ਼ਮੀ ਹੋਣ ਦੀ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ ਹੈ। ਇਸ ਘਟਨਾ ’ਚ ਰੇਲਵੇ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਦੀ ਇਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਸ ਕਾਰਨ ਸਬੰਧਤ ਅਧਿਕਾਰੀਆਂ ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਹਾਉਂਦੀ ਨਰਸ ਦੇ ਬਾਥਰੂਮ ‘ਚ ਕੈਮਰਾ ਲਗਾ ਕੇ ਵੀਡੀਓ ਬਣਾਉਣ ਵਾਲਾ ਗ੍ਰਿਫਤਾਰ

ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲਣ ਪਹੁੰਚੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਢਿੱਲੋਂ