ਚਲਦੀ ਰੇਲ ਗੱਡੀ ਦੇ ਇੰਜਣ ਨੂੰ ਅਚਾਨਕ ਲੱਗੀ ਅੱਗ: ਵੱਡਾ ਹਾਦਸਾ ਹੋਣੋ ਟਲਿਆ

  • ਅਬੋਹਰ ਦੇ ਹਿੰਦੂਮਲ ਕੋਟ ਨੇੜੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ
  • 3 ਘੰਟੇ ਬਾਅਦ ਮੰਜ਼ਿਲ ਲਈ ਰਵਾਨਾ ਹੋਈ ਟ੍ਰੇਨ

ਅਬੋਹਰ, 6 ਮਈ 2023 – ਅਬੋਹਰ ਦੇ ਹਿੰਦੂਮਲ ਕੋਟ ਫਾਟਕ ਨੇੜੇ ਅੱਜ ਫਿਰੋਜ਼ਪੁਰ-ਸ਼੍ਰੀਗੰਗਾਨਗਰ ਰੇਲ ਗੱਡੀ ਨੰਬਰ 14601 ਦੇ ਇੰਜਣ ਵਿੱਚ ਅਚਾਨਕ ਅੱਗ ਲੱਗ ਗਈ। ਟਰੇਨ ਡਰਾਈਵਰਾਂ ਨੇ ਇੰਜਣ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਜਿਸ ਤੋਂ ਬਾਅਦ ਰੇਲਵੇ ਕਰਮਚਾਰੀਆਂ ਨੇ ਪਾਣੀ ਅਤੇ ਫਾਇਰ ਯੰਤਰਾਂ ਨਾਲ ਅੱਗ ‘ਤੇ ਕਾਬੂ ਪਾਇਆ। ਇਸ ਦੌਰਾਨ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਰੀਬ 3 ਘੰਟੇ ਬਾਅਦ ਟਰੇਨ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਫਿਰੋਜ਼ਪੁਰ-ਸ੍ਰੀਗੰਗਾਨਗਰ ਇੰਟਰਸਿਟੀ ਟਰੇਨ ਹਿੰਦੂਮਲ ਕੋਟ ਨੇੜੇ ਪੁੱਜੀ ਤਾਂ ਅਚਾਨਕ ਸ਼ਾਰਟ ਸਰਕਟ ਹੋਣ ਕਾਰਨ ਇੰਜਣ ਨੂੰ ਅੱਗ ਲੱਗ ਗਈ। ਜਿਵੇਂ ਹੀ ਗੱਡੀ ਦੇ ਡਰਾਈਵਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਸ ਨੇ ਤੁਰੰਤ ਪ੍ਰਭਾਵ ਨਾਲ ਗੱਡੀ ਦੀਆਂ ਬ੍ਰੇਕਾਂ ਲਗਾ ਦਿੱਤੀਆਂ। ਦੋਵੇਂ ਵਾਹਨ ਚਾਲਕਾਂ ਨੇ ਆਪਣੀ ਜਾਨ ਬਚਾਉਣ ਲਈ ਛਾਲ ਮਾਰ ਦਿੱਤੀ। ਤੁਰੰਤ ਅੱਗ ‘ਤੇ ਕਾਬੂ ਪਾਉਣ ‘ਚ ਜੁੱਟ ਗਏ।

ਇਸ ਤਰ੍ਹਾਂ ਡਰਾਈਵਰ ਦੀ ਸੂਝ-ਬੂਝ ਕਾਰਨ ਨਾ ਸਿਰਫ਼ ਉਨ੍ਹਾਂ ਦੀ ਜਾਨ ਬਚੀ, ਸਗੋਂ ਸਵਾਰੀਆਂ ਦੀ ਜਾਨ ਵੀ ਬਚ ਗਈ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਡਿਪਟੀ ਕਮਿਸ਼ਨਰ ਦੀ ਪਤਨੀ ‘ਤੇ ਜਾਅਲਸਾਜ਼ੀ ਨਾਲ ਫਰਜ਼ੀ ਮੁਆਵਜ਼ਾ ਲੈਣ ਦੇ ਦੋਸ਼, ਕੁੱਲ 18 ਮੁਲਜ਼ਮਾਂ ‘ਤੇ FIR

ਮਨੀਪੁਰ ਹਿੰਸਾ ‘ਚ ਹੁਣ ਤੱਕ 54 ਲੋਕਾਂ ਦੀ ਮੌ+ਤ !, 10,000 ਫੌਜੀ ਹਾਲਾਤ ਨੂੰ ਸੰਭਾਲਣ ਲਈ ਸੜਕਾਂ ‘ਤੇ