ਚੰਡੀਗੜ੍ਹ, 12 ਮਈ 2022 – ਪੰਜਾਬ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਹੈ। ਬੁੱਧਵਾਰ ਦੁਪਹਿਰ ਤੋਂ ਬਾਅਦ 32 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ 8 ਆਈਏਐਸ ਅਧਿਕਾਰੀ ਵੀ ਸ਼ਾਮਲ ਹਨ। ਦਲੀਪ ਕੁਮਾਰ ਨੂੰ ਹੁਣ ਨਿਵੇਸ਼ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਦਾ ਕਾਰਜਭਾਰ ਸੌਂਪਿਆ ਗਿਆ ਹੈ। ਉਨ੍ਹਾਂ ਤੋਂ ਰੁਜ਼ਗਾਰ ਪੈਦਾ ਕਰਨ ਅਤੇ ਸਿਖਲਾਈ ਦੀ ਜ਼ਿੰਮੇਵਾਰੀ ਵਾਪਸ ਲੈ ਕੇ ਕੁਮਾਰ ਰਾਹੁਲ ਨੂੰ ਦਿੱਤੀ ਗਈ ਹੈ। ਅਮਿਤ ਕੁਮਾਰ ਨੂੰ ਹੁਣ ਪੇਂਡੂ ਵਿਕਾਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਦਕਿ ਰਾਜੀਵ ਗੁਪਤਾ ਨੂੰ ਜਲੰਧਰ ਦਾ ਏ.ਡੀ.ਸੀ ਅਤੇ ਅੰਕੁਰਜੀਤ ਸਿੰਘ ਨੂੰ ਪਠਾਨਕੋਟ ਦਾ ਏ.ਡੀ.ਸੀ. ਵੀਐਸ ਟਿੱਡਕੇ ਪਟਿਆਲਾ ਟੈਕਸ 1 ਦੇ ਵਧੀਕ ਕਮਿਸ਼ਨਰ ਹੋਣਗੇ। ਹਰਪ੍ਰੀਤ ਸਿੰਘ ਨੂੰ ਐਸ.ਡੀ.ਐਮ ਅੰਮ੍ਰਿਤਸਰ-2 ਲਾਇਆ ਗਿਆ ਹੈ। ਉਨ੍ਹਾਂ ਕੋਲ ਮਜੀਠਾ ਦਾ ਚਾਰਜ ਵੀ ਹੋਵੇਗਾ। ਐਸਡੀਐਮ ਸਰਦੂਲਗੜ੍ਹ ਮਨੀਸ਼ਾ ਰਾਣਾ ਨੂੰ ਐਸਡੀਐਮ ਆਨੰਦਪੁਰ ਸਾਹਿਬ ਲਾਇਆ ਗਿਆ ਹੈ। ਉਨ੍ਹਾਂ ਕੋਲ ਨੰਗਲ ਦੇ ਐਸਡੀਐਮ ਦਾ ਚਾਰਜ ਵੀ ਹੋਵੇਗਾ।
ਅਧਿਕਾਰੀਆਂ ਦੇ ਤਬਾਦਲਿਆਂ ਦੀ ਸੂਚੀ…