ਚੰਡੀਗੜ੍ਹ, 16 ਦਸੰਬਰ 2023 – ਚੰਡੀਗੜ੍ਹ ਪੁਲਿਸ ਨੇ ਆਪਣੇ 96 ਮੁਲਾਜ਼ਮਾਂ ਦੇ ਤਬਾਦਲੇ ਕਰਕੇ ਵੱਡਾ ਫੇਰਬਦਲ ਕੀਤਾ ਹੈ। ਇਸ ਵਿੱਚ ਪੁਲਿਸ ਮਹਿਕਮੇ ਦੇ ਤਿੰਨ ਇੰਸਪੈਕਟਰ, 7 ਸਬ ਇੰਸਪੈਕਟਰ, 22 ਏਐਸਆਈ, 15 ਹੈੱਡ ਕਾਂਸਟੇਬਲ ਅਤੇ 49 ਕਾਂਸਟੇਬਲਾਂ ਦੇ ਤਬਾਦਲੇ ਕੀਤੇ ਗਏ ਹਨ। ਸੈਕਟਰ 19 ਵਿੱਚ ਤਾਇਨਾਤ ਇੰਸਪੈਕਟਰ ਬਹਾਦਰ ਸਿੰਘ ਨੂੰ ਪੁਲਿਸ ਨੇ ਆਈ.ਆਰ.ਬੀ. ‘ਚ ਤਬਾਦਲਾ ਕਰ ਦਿੱਤਾ ਗਿਆ ਹੈ।
ਇਸ ਦੌਰਾਨ ਇੰਸਪੈਕਟਰ ਹਰਿੰਦਰ ਸਿੰਘ ਨੂੰ ਪੁਲਿਸ ਲਾਈਨ ਤੋਂ ਸੁਰੱਖਿਆ ਸ਼ਾਖਾ ਵਿੱਚ ਭੇਜ ਦਿੱਤਾ ਗਿਆ ਹੈ। ਇੰਸਪੈਕਟਰ ਨੀਰਜ ਸਰਨਾ ਨੂੰ ਪੁਲਿਸ ਲਾਈਨ ਤੋਂ ਟਰੈਫਿਕ ’ਚ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਪੁਲਿਸ ਨੇ ਪੁਲਿਸ ਲਾਈਨ ਵਿੱਚੋਂ ਅੱਠ ਮੁਲਾਜ਼ਮਾਂ ਨੂੰ ਫੀਲਡ ਵਿੱਚ ਲਿਆਂਦਾ ਹੈ ਅਤੇ ਪੰਜ ਵਿਅਕਤੀਆਂ ਨੂੰ ਪੁਲਿਸ ਲਾਈਨ ਵਾਪਸ ਭੇਜ ਦਿੱਤਾ ਹੈ।