ਚੰਡੀਗੜ੍ਹ, 3 ਅਪ੍ਰੈਲ 2022 – ਪੰਜਾਬ ਸਰਕਾਰ ਵਲੋਂ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਦੇ 10 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨI ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦਾ ਤਬਾਦਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ ਗਿਆ ਹੈ ਜਦ ਕਿ ਉਨ੍ਹਾਂ ਦੀ ਜਗ੍ਹਾ ਹਰਪ੍ਰੀਤ ਸਿੰਘ ਨੂੰ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈI
ਇਹ ਡੀਸੀ ਬਦਲੇ ਗਏ
ਅੰਮ੍ਰਿਤਸਰ ਦੇ ਡੀਸੀ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਕਤਸਰ ਲਾਇਆ ਗਿਆ ਹੈ
ਪਟਿਆਲਾ ਤੋਂ ਸੰਦੀਪ ਹੰਸ ਨੂੰ ਹੁਸ਼ਿਆਰਪੁਰ ਦਾ ਡੀ.ਸੀ.
ਪਠਾਨਕੋਟ ਦੇ ਡੀਸੀ ਸੰਯਮ ਅਗਰਵਾਲ ਨੂੰ ਮਲੇਰਕੋਟਲਾ ਤਾਇਨਾਤ ਕੀਤਾ ਗਿਆ ਹੈ
ਮੁਕਤਸਰ ਦੇ ਡੀਸੀ ਹਰਪ੍ਰੀਤ ਸੂਦਨ ਹੁਣ ਅੰਮ੍ਰਿਤਸਰ ਦੇ ਡੀਸੀ ਹੋਣਗੇ
ਫਰੀਦਕੋਟ ਦੇ ਡੀਸੀ ਹਰਬੀਰ ਸਿੰਘ ਨੂੰ ਪਠਾਨਕੋਟ ਲਾਇਆ ਗਿਆ ਹੈ
ਆਮ ਪ੍ਰਸ਼ਾਸਨ ਦੇ ਵਿਸ਼ੇਸ਼ ਸਕੱਤਰ ਅਮਿਤ ਤਲਵਾੜ ਹੁਣ ਮੋਹਾਲੀ ਦੇ ਡੀ.ਸੀ.
ਮੁੱਖ ਸਕੱਤਰ ਦੀ ਸਟਾਫ਼ ਅਧਿਕਾਰੀ ਸਾਕਸ਼ੀ ਸਾਹਨੀ ਨੂੰ ਡੀਸੀ ਪਟਿਆਲਾ ਲਾਇਆ ਗਿਆ ਹੈ
ਅੰਮ੍ਰਿਤਸਰ ਵਿੱਚ ਏ.ਡੀ.ਸੀ.ਰੂਹੀ ਨੂੰ ਡੀ.ਸੀ., ਫਰੀਦਕੋਟ ਲਗਾਇਆ ਗਿਆ ਹੈ
ਪਟਿਆਲਾ ਦੀ ਏ.ਡੀ.ਸੀ.ਪ੍ਰੀਤੀ ਯਾਦਵ ਨੂੰ ਰੋਪੜ ਦਾ ਡੀ.ਸੀ.
ਬਬੀਤਾ ਦੀ ਥਾਂ ਮੁਹਾਲੀ ਦੇ ਏਡੀਸੀ ਹਿਮਾਂਸ਼ੂ ਅਗਰਵਾਲ ਨੂੰ ਫਾਜ਼ਿਲਕਾ ਦਾ ਡੀਸੀ ਲਾਇਆ ਗਿਆ ਹੈ
ਇਸ ਤੋਂ ਪਹਿਲਾਂ ਵੀ ਮਾਨ ਸਰਕਾਰ 6 ਜ਼ਿਲ੍ਹਿਆਂ ਦੇ ਡੀਸੀ ਬਦਲ ਚੁੱਕੀ ਹੈ। ਇਨ੍ਹਾਂ ਵਿੱਚ ਸੰਗਰੂਰ, ਮੋਗਾ, ਬਰਨਾਲਾ, ਬਠਿੰਡਾ, ਤਰਨਤਾਰਨ ਅਤੇ ਮਾਨਸਾ ਸ਼ਾਮਲ ਹਨ। ਸੰਗਰੂਰ ਮੁੱਖ ਮੰਤਰੀ ਦਾ ਗ੍ਰਹਿ ਜ਼ਿਲ੍ਹਾ ਹੈ, ਜਿੱਥੋਂ ਦੇ ਐੱਸਐੱਸਪੀ ਸਵਪਨ ਸ਼ਰਮਾ ਅਤੇ ਡੀਸੀ ਰਾਮਵੀਰ ਨੂੰ ਬਦਲ ਦਿੱਤਾ ਗਿਆ ਹੈ।