ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਬੈਡਮਿੰਟਨ, ਕ੍ਰਿਕਟ, ਬਾਸਕਟਬਾਲ, ਕਬੱਡੀ ਤੇ ਟੇਬਲ ਟੈਨਿਸ ਟੀਮਾਂ ਦੇ ਟਰਾਇਲ 10 ਦਸੰਬਰ ਨੂੰ

ਚੰਡੀਗੜ੍ਹ, 4 ਦਸੰਬਰ 2024 – ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਬੈਡਮਿੰਟਨ (ਪੁਰਸ਼ ਤੇ ਮਹਿਲਾ), ਕ੍ਰਿਕਟ (ਪੁਰਸ਼), ਬਾਸਕਟਬਾਲ (ਪੁਰਸ਼ ਤੇ ਮਹਿਲਾ) ਤੇ ਕਬੱਡੀ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 3 ਤੋਂ 10 ਜਨਵਰੀ, 2025 ਤੱਕ ਨਵੀਂ ਦਿੱਲੀ ਦੇ ਵੱਖ-ਵੱਖ ਗਰਾਊਂਡਾਂ ਅਤੇ ਸਟੇਡੀਅਮਾਂ ਵਿਖੇ ਕਰਵਾਏ ਜਾਣਗੇ। ਇਸੇ ਤਰ੍ਹਾਂ ਟੇਬਲ ਟੈਨਿਸ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 16 ਤੋਂ 20 ਦਸੰਬਰ, 2024 ਤੱਕ ਨਵੀਂ ਦਿੱਲੀ ਵਿਖੇ ਕਰਵਾਇਆ ਜਾ ਰਿਹਾ ਹੈ।

ਪੰਜਾਬ ਦੀ ਸਾਰੀਆਂ ਟੀਮਾਂ ਲਈ ਟਰਾਇਲ 10 ਦਸੰਬਰ ਨੂੰ ਸਵੇਰੇ 11 ਵਜੇ ਲਏ ਜਾਣਗੇ। ਬੈਡਮਿੰਟਨ (ਪੁਰਸ਼ ਤੇ ਮਹਿਲਾ) ਲਈ ਟਰਾਇਲ ਦੋਆਬਾ ਕਾਲਜ ਬੈਡਮਿੰਟਨ ਹਾਲ ਜਲੰਧਰ, ਕ੍ਰਿਕਟ (ਪੁਰਸ਼) ਦੇ ਟਰਾਇਲ ਪੀ.ਸੀ.ਏ. ਸਟੇਡੀਅਮ ਮੁਹਾਲੀ ਦੇ ਪ੍ਰੈਕਟਿਸ ਗਰਾਊਂਡ, ਬਾਸਕਟਬਾਲ (ਪੁਰਸ਼ ਤੇ ਮਹਿਲਾ) ਦੇ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣ ਅਤੇ ਕਬੱਡੀ (ਪੁਰਸ਼ ਤੇ ਮਹਿਲਾ) ਤੇ ਟੇਬਲ ਟੈਨਿਸ (ਪੁਰਸ਼ ਤੇ ਮਹਿਲਾ) ਦੇ ਟਰਾਇਲ ਪੋਲੋ ਗਰਾਊਂਡ ਪਟਿਆਲਾ ਵਿਖੇ ਲਏ ਜਾਣਗੇ।

ਖੇਡ ਵਿਭਾਗ ਦੇ ਬੁਲਾਰੇ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਸੁਰੱਖਿਆ ਸੇਵਾਵਾਂ /ਨੀਮ ਸੁਰੱਖਿਆ ਸੰਸਥਾਵਾਂ/ਕੇਂਦਰੀ ਪੁਲਿਸ ਸੰਸਥਾਵਾਂ/ਪੁਲਿਸ/ਆਰਪੀਐਫ/ਸੀਆਈਐਸਐਫ/ਬੀਐਸ.ਐਫ./ਆਈਟੀਬੀਪੀ ਅਤੇ ਐਨਐਸਜੀ ਆਦਿ ਦੇ ਕਰਮਚਾਰੀ, ਖ਼ੁਦਮੁਖ਼ਤਿਆਰ ਧਿਰਾਂ/ਅੰਡਰਟੇਕਿੰਗ/ਜਨਤਕ ਖੇਤਰ ਦੇ ਬੈਂਕ ਇੱਥੋਂ ਤੱਕ ਕਿ ਕੇਂਦਰੀ ਮੰਤਰਾਲੇ ਵਲੋਂ ਸੰਚਾਲਿਤ ਬੈਂਕ ਵੀ, ਕੱਚੇ /ਦਿਹਾੜੀਦਾਰ ਵਾਲੇ ਕਰਮੀ, ਦਫਤਰਾਂ ਵਿੱਚ ਆਰਜ਼ੀ ਤੌਰ ’ਤੇ ਕੰਮ ਕਰਦੇ ਕਰਮਚਾਰੀ, ਨਵੇਂ ਭਰਤੀ ਹੋਏ ਕਰਮਚਾਰੀ ,ਜੋ 6 ਮਹੀਨੇ ਤੋਂ ਘੱਟ ਸਮੇਂ ਤੋਂ ਰੈਗੂਲਰ ਸੇਵਾਵਾਂ ਵਿੱਚ ਕੰਮ ਕਰਦੇ ਹਨ, ਨੂੰ ਛੱਡ ਕੇ ਬਾਕੀ ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ (ਰੈਗੂਲਰ) ਆਪਣੇ ਵਿਭਾਗਾਂ ਪਾਸੋਂ ਐਨ.ਓ.ਸੀ. ਪ੍ਰਾਪਤ ਕਰਨ ਉਪਰੰਤ ਹੀ ਭਾਗ ਲੈ ਸਕਦੇ ਹਨ। ਇਸ ਟੂਰਨਾਮੈਂਟ ਵਿੱਚ ਆਉਣ/ਜਾਣ, ਰਹਿਣ ਅਤੇ ਖਾਣ-ਪੀਣ ਤੇ ਆਉਣ ਵਾਲੇ ਖਰਚੇ ਦੀ ਅਦਾਇਗੀ ਖਿਡਾਰੀ ਵੱਲੋਂ ਨਿੱਜੀ ਤੌਰ ਉਤੇ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਹਰੇਕ ਮਹੀਨੇ ਦੇ ਪਹਿਲੇ ਹਫਤੇ ਹੋਇਆ ਕਰੇਗੀ ‘ਆਨਲਾਈਨ NRI ਮਿਲਣੀ’: ਕੁਲਦੀਪ ਧਾਲੀਵਾਲ