ਮੋਹਾਲੀ, 2 ਜੂਨ 2022 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਉਸ ਦੀ ਮੌਤ ਤੋਂ ਬਾਅਦ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਵਿੱਚ ਜ਼ਿੰਦਾ ਰੱਖਣ ਲਈ, ਮੋਹਾਲੀ ਸਥਿਤ ਇੱਕ ਟੈਟੂ ਸਟੂਡੀਓ ਆਨਰ ਨੇ ਇੱਕ ਨਵੀਂ ਪਹਿਲ ਕੀਤੀ ਹੈ। ਉਹ ਮੂਸੇਵਾਲਾ ਦੇ ਟੈਟੂ ਮੁਫਤ ਵਿਚ ਬਣਾ ਰਿਹਾ ਹੈ। ਟੈਟੂ ਕਲਾਕਾਰ ਨੋਨੀ ਸਿੰਘ ਦੀ ਮੁਹਾਲੀ ਫੇਜ਼ 5 ਵਿੱਚ ਦੁਕਾਨ ਹੈ। ਉਹ ਖੁਦ ਸਿੱਧੂ ਮੂਸੇਵਾਲਾ ਦਾ ਫੈਨ ਹੈ।
ਜਾਣਕਾਰੀ ਮੁਤਾਬਕ ਇਕ ਟੈਟੂ ਦੀ ਕੀਮਤ 4 ਹਜ਼ਾਰ ਤੋਂ 4500 ਰੁਪਏ ਹੈ। ਇਸ ਦੇ ਨਾਲ ਹੀ ਪੋਰਟਰੇਟ ਟੈਟੂ ਦੀ ਕੀਮਤ 15 ਤੋਂ 20 ਹਜ਼ਾਰ ਰੁਪਏ ਤੱਕ ਸ਼ੁਰੂ ਹੁੰਦੀ ਹੈ। ਟੈਟੂ ਕਲਾਕਾਰ ਨੋਨੀ ਸਿੰਘ ਇਸ ਤਰ੍ਹਾਂ ਦੇ ਮਹਿੰਗੇ ਟੈਟੂ ਮੂਸੇਵਾਲਾ ਦੇ ਸ਼ੌਕੀਨਾਂ ਦੀਆਂ ਬਾਹਾਂ, ਛਾਤੀ, ਗਰਦਨ ਅਤੇ ਹੋਰ ਥਾਵਾਂ ‘ਤੇ ਮੁਫਤ ਬਣਾ ਰਹੇ ਹਨ। ਉਸ ਕੋਲੋਂ ਬੁੱਧਵਾਰ ਸ਼ਾਮ 6 ਵਜੇ ਤੱਕ ਕਰੀਬ 20 ਤੋਂ 25 ਲੋਕਾਂ ਨੇ ਮੁਫਤ ਟੈਟੂ ਬਣਵਾਏ। ਲੋਕ ਇੱਥੇ ਸਮਾਂ ਲੈ ਕੇ ਟੈਟੂ ਬਣਵਾਉਣ ਲਈ ਆ ਰਹੇ ਹਨ। ਹਾਲਾਂਕਿ ਇੱਥੇ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ‘ਤੇ ਟੈਟੂ ਬਣਵਾਏ ਜਾ ਰਹੇ ਹਨ।
ਸਟੂਡੀਓ ਵਰਕਰ ਕਜ਼ਾਨਿਕਾ ਨੇ ਦੱਸਿਆ ਕਿ ਵੀਰਵਾਰ ਲਈ ਹੁਣ ਤੱਕ ਕਰੀਬ 25 ਬੁਕਿੰਗ ਹੋ ਚੁੱਕੀਆਂ ਹਨ। ਸਟੂਡੀਓ ਦੇ ਡਾਇਰੈਕਟਰ ਨੋਨੀ ਸਿੰਘ ਦਾ ਮੰਨਣਾ ਹੈ ਕਿ ਸਿੱਧੂ ਮੂਸੇਵਾਲਾ ਇੱਕ ਚੰਗੇ ਗੀਤਕਾਰ ਸਨ ਅਤੇ ਇਸੇ ਲਈ ਉਨ੍ਹਾਂ ਦੀ ਇੰਨੀ ਫੈਨ ਫਾਲੋਇੰਗ ਸੀ। ਇਹ ਮੁਫਤ ਟੈਟੂ ਉਹ ਸਿੱਧੂ ਮੂਸੇਵਾਲਾ ਨੂੰ ਵਿਸ਼ੇਸ਼ ਸ਼ਰਧਾਂਜਲੀ ਦੇਣਾ ਚਾਹੁੰਦਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਵੀ ਟੈਟੂ ਬਣਾਉਣ ਦੇ ਸ਼ੌਕੀਨ ਸਨ। ਉਸ ਦੇ ਹੱਥਾਂ ‘ਤੇ ਟੈਟੂ ਵੀ ਬਣਵਾਇਆ ਗਿਆ ਸੀ।