ਸੁਲਤਾਨਪੁਰ ਲੋਧੀ 15 ਜੁਲਾਈ 2022 – ਰਾਜਬੱਚਨ ਸਿੰਘ ਸੰਧੂ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਕਪੂਰਥਲਾ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਦੀ ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡਾਕਟਰ ਮਨਪ੍ਰੀਤ ਸ਼ੀਂਮਾਰ, ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਐਸ.ਆਈ ਯਾਦਵਿੰਦਰ ਸਿੰਘ, ਮੁੱਖ ਅਫਸਰ ਥਾਣਾ ਤਲਵੰਡੀ ਚੌਧਰੀਆਂ ਨੂੰ ਸਮੇਤ ਪੁਲਿਸ ਪਾਰਟੀ ਦੇ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ, ਜਦੋ ਉਹ ਸਪੈਸ਼ਲ ਨਾਕਾਬੰਦੀ ਟੀ-ਪੁਆਇੰਟ ਬਿਧੀਪੁਰ ਮੌਜੂਦ ਸੀ ਕਿ 2 ਮੋਨੇ ਨੌਜਵਾਨ ਤੇਜ਼ ਰਫਤਾਰ ਐਕਟਿਵਾ ਸਕੂਟਰੀ ਨੰਬਰੀ ਪੀ.ਬੀ 08 ਡੀ.ਕਿਯੂ 2695 ਪਰ ਆਏ, ਜਿਹਨਾਂ ਨਾਕਾ ਨੂੰ ਕਰਾਸ ਕਰਕੇ ਸਕੂਟਰੀ ਹੋਰ ਤੇਜ਼ ਭਜਾ ਲਈ, ਤੇਜ਼ ਰਫਤਾਰ ਹੋਣ ਕਾਰਨ ਸਕੂਟਰੀ ਓਵਰ ਕੰਟ੍ਰੋਲ ਹੋ ਕੇ ਬਿਜਲੀ ਦੇ ਖੰਬੇ ਵਿੱਚ ਜਾ ਵੱਜੀ। ਜਿਹਨਾ ਦੀ ਮਦਦ ਲਈ ਹਸਪਤਾਲ ਪਹੁੰਚਾਉਣ ਲਈ ਜਦੋ ਪੁਲਿਸ ਪਾਰਟੀ ਇਹਨਾ ਪਾਸ ਪਹੁੰਚੀ ਤਾਂ ਵੇਖਿਆ ਕਿ ਸਕੂਟਰੀ ਚਾਲਕ ਗੁਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਬਲਵੀਰ ਸਿੰਘ ਵਾਸੀ ਟਿੱਬਾ ਦੇ ਸਿਰ ਵਿੱਚ ਸੱਟ ਲੱਗੀ ਸੀ ਅਤੇ ਪਿੱਛੇ ਬੈਠੇ ਨੋਜਵਾਨ ਸੁਰਿੰਦਰ ਸਿੰਘ ਉਰਫ ਘੁੱਗੀ ਪੁੱਤਰ ਧਰਮ ਸਿੰਘ ਵਾਸੀ ਪਿੰਡ ਖਿਜਰਪੁਰ ਦੇ ਮਾਮੂਲੀ ਸੱਟ ਲੱਗੀ ਸੀ, ਪੁਲਿਸ ਪਾਰਟੀ ਵੱਲੋਂ ਜਦੋਂ ਇਹਨਾ ਨੂੰ ਚੁੱਕਿਆ ਗਿਆ ਤਾਂ ਪਿੱਛੇ ਬੈਠੇ ਨੋਜਵਾਨ ਸੁਰਿੰਦਰ ਸਿੰਘ ਉਰਫ ਘੁੱਗੀ ਦੀ ਡੱਬ ਵਿੱਚੋ ਇੱਕ ਪਿਸਟਲ ਬਿਨਾਂ ਮਾਰਕਾ (ਬਿਨਾਂ ਲਾਈਸੈਸ) ਬਰਾਮਦ ਹੋਇਆ, ਜਿਸਤੇ ਮੁਕੱਦਮਾ ਨੰਬਰ 47 ਮਿਤੀ 15-7-2022 ਅ/ਧ 25-54-59 ਅਸਲਾ ਐਕਟ ਥਾਣਾ ਤਲਵੰਡੀ ਚੌਧਰੀਆ ਦਰਜ ਰਜਿਸਟਰ ਕਰਕੇ ਐਕਟੀਵਾ ਸਵਾਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।
ਦੌਰਾਨੇ ਤਫਤੀਸ਼ ਸੁਰਿੰਦਰ ਸਿੰਘ ਉਰਫ ਘੁੱਗੀ ਪਾਸੋ ਪੁੱਛਗਿੱਛ ਕੀਤੀ ਗਈ ਤਾਂ ਦੌਰਾਨ ਪੁੱਛਗਿੱਛ ਸੁਰਿੰਦਰ ਸਿੰਘ ਨੇ ਇੰਕਸ਼ਾਫ ਕੀਤਾ ਕਿ ਉਹਨਾਂ ਨੇ ਆਪਣੇ ਦੂਜੇ ਸਾਥੀਆਂ ਪ੍ਰਿਸ ਪਾਲ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅਮਰਕੋਟ ਥਾਣਾ ਤਲਵੰਡੀ ਚੌਧਰੀਆਂ, ਗੁਰਅਮਰਜੀਤ ਸਿੰਘ ਉਰਫ ਸੋਨੂੰ ਪੁੱਤਰ ਨਿਰਮਲ ਸਿੰਘ ਵਾਸੀ ਮੁੰਡੀ ਸ਼ਹਰੀਆ ਥਾਣਾ ਲੋਹੀਆਂ ਅਤੇ ਗੁਰਸੇਵਕ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਨਵਾਂ ਠੱਠਾ ਥਾਣਾ ਤਲਵੰਡੀ ਚੌਧਰੀਆ ਨਾਲ ਮਿਲ ਕਿ ਬੂਲਪੁਰ ਦਾ ਪੈਟਰੋਲ ਪੰਪ ਲੁੱਟਣ ਦੀ ਤਿਆਰੀ ਕੀਤੀ ਹੋਈ ਸੀ ਅਤੇ ਹੋਰ ਅਸਲਾ ਡੇਰਾ ਕੋਠੇ ਬਾਜਾ, ਪਿੰਡ ਟਿੱਬਾ ਨੇੜੇ ਗੁਰਦੁਆਰਾ ਦੇ ਇੱਕ ਮੋਟਰ ਵਾਲੇ ਕਮਰੇ ਪਾਸ ਜ਼ਮੀਨ ਵਿੱਚ ਦੱਬੇ ਹੋਏ ਹਨ, ਜਿਸਤੇ ਤੁਰੰਤ ਕਾਰਵਾਈ ਕਰਦੇ ਹੋਇਆ ਐਸ.ਆਈ ਯਾਦਵਿੰਦਰ ਸਿੰਘ ਵੱਲੋ ਮੌਕਾ ਪਰ ਪੁੱਜ ਕੇ ਉਕਤ ਮੋਟਰ ਵਾਲੇ ਕਮਰੇ ਪਾਸ ਜ਼ਮੀਨ ਵਿੱਚ ਦੱਬਿਆਂ ਹੋਇਆਂ ਅਸਲਾ 02 ਪਿਸਟਲ ਬਿਨਾ ਨੰਬਰੀ 7.65 ਐਮ ਐਮ, 2 ਦੇਸੀ ਕੱਟੇ 315 ਬੋਰ, 2 ਰੋਦ 7.65 ਐਮ.ਐਮ, 18 ਕਾਰਤੂਸ 315 ਬੋਰ, 3 ਕਾਰਤੂਸ 12 ਬੋਰ ਬਰਾਮਦ ਕਰਕੇ ਤੀਜੇ ਦੋਸ਼ੀ ਗੁਰਸੇਵਕ ਸਿੰਘ ਪੁੱਤਰ ਇਕਬਾਲ ਸਿੰਘ ਨੂੰ ਗ੍ਰਿਫਤਾਰ ਕਰਕੇ ਮੁਕੱਦਮਾ ਵਿੱਚ ਵਾਧਾ ਜ਼ੁਰਮ 399,402 ਭ:ਦ: ਦਾ ਕੀਤਾ ਗਿਆਂ। ਦੂਜੇ ਦੋ ਦੋਸ਼ੀ ਪ੍ਰਿੰਸਪਾਲ ਸਿੰਘ ਅਤੇ ਗੁਰਅਮਰਜੀਤ ਸਿੰਘ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ, ਜਿਹਨਾ ਨੂੰ ਗ੍ਰਿਫਤਾਰ ਕਰਨ ਲਈ ਉਪਰਾਲੇ ਜਾਰੀ ਹਨ। ਗ੍ਰਿਫਤਾਰ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ, ਦੌਰਾਨੇ ਪੁੱਛਗਿੱਛ ਹੋਰ ਵੀ ਅਹਿਮ ਸੁਰਾਗ ਲੱਗਣ ਦੀ ਪੂਰੀ-ਪੂਰੀ ਸੰਭਾਵਨਾ ਹੈ।
ਮੁਕੱਦਮਾ ਦੀ ਤਫਤੀਸ਼ ਜਾਰੀ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਹੋ ਗਈ ਹੈ ਗਿਰਫ਼ਤਾਰ ਕੀਤੇ ਗਏ ਸੁਰਿੰਦਰ ਸਿੰਘ ਉਰਫ ਘੁੱਗੀ ਪੁੱਤਰ ਧਰਮ ਸਿੰਘ ਵਾਸੀ ਪਿੰਡ ਖਿਜਰਪੁਰ ਥਾਣਾ ਤਲਵੰਡੀ ਚੌਧਰੀਆ, ਗੁਰਸੇਵਕ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਨਵਾਂ ਠੱਠਾ ਥਾਣਾ ਤਲਵੰਡੀ ਚੌਧਰੀਆ ,ਗੁਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਬਲਵੀਰ ਸਿੰਘ ਵਾਸੀ ਟਿੱਬਾ ਥਾਣਾ ਤਲਵੰਡੀ ਚੌਧਰੀਆ ਜੋ ਇਸ ਸਮੇਂ ਹਸਪਤਾਲ ਦਾਖਲ ਹੈ। ਉਹਨਾਂ ਦੱਸਿਆ ਕਿ ਪ੍ਰਿੰਸਪਾਲ ਸਿੰਘ ਪੁੱਤਰ ਪਰਮਜੀਤ ਵਾਸੀ ਅਮਾਨੀਪੁਰ ਥਾਣਾ ਤਲਵੰਡੀ ਚੌਧਰੀਆ ਅਤੇ ਗੁਰਅਮਰਜੀਤ ਸਿੰਘ ਉਰਫ ਸੋਨੂੰ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਮੁੰਡੀ ਸ਼ਹਰੀਆ ਥਾਣਾ ਲੋਹੀਆਂ ਇਹ ਦੋਨੋਂ ਫਰਾਰ ਹੈ ਇਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਦੱਸਿਆ ਕਿ ਗਿਰਫ਼ਤਾਰ ਕੀਤੇ ਦੋਸ਼ੀਆਂ ਕੋਲੋਂ
02 ਪਿਸਟਲ ਬਿਨਾ ਨੰਬਰੀ 7.65 ਐਮ ਐਮ,
02 ਦੇਸੀ ਕੱਟੇ 315 ਬੋਰ,
02 ਰੋਦ 7.65 ਐਮ ਐਮ,
18 ਕਾਰਤੂਸ 315 ਬੋਰ,
03 ਕਾਰਤੂਸ 12 ਬੋਰ
01 ਸਕੂਟਰੀ ਐਕਟਿਵਾ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।