ਲੁਧਿਆਣਾ, 3 ਮਈ 2025 – ਅੰਕੁਰ ਗੁਪਤਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ. ਲੁਧਿਆਣਾ (ਦਿਹਾਤੀ) ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਰਿੰਦਰ ਸਿੰਘ ਖੋਸਾ, ਡੀ.ਐਸ.ਪੀ ਦਾਖਾ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ.ਆਈ ਜਸਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸੁਧਾਰ ਵੱਲੋ ਸਮੇਤ ਪੁਲਿਸ ਪਾਰਟੀ ਦੇ *ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਸਖਤ ਕਾਰਵਾਈ ਕਰਦੇ ਹੋਏ 02 ਵਿਆਕਤੀਆਂ ਨੂੰ 264,30 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।
ਮਿਤੀ 02-05-2025 ਨੂੰ ਐਸ.ਆਈ ਜਸਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸੁਧਾਰ ਸਮੇਤ ਪੁਲਿਸ ਪਾਰਟੀ ਦਾਣਾ ਮੰਡੀ ਸੁਧਾਰ ਤੇ ਸੂਆ ਕਾਲਜ ਰੋਡ ਸੁਧਾਰ ਪਰ ਜਾ ਰਹੇ ਸੀ ਤਾਂ ਸਿਵਲ ਹਸਪਤਾਲ ਸੁਧਾਰ ਦੀ ਕੰਧ ਕੋਲ ਖੜ੍ਹੇ ਇੱਕ ਵਿਆਕਤੀ ਨੇ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੇ ਸੱਜੇ ਹੱਥ ਵਿੱਚ ਫੜ੍ਹੀ ਵਜਨਦਾਰ ਲਿਫਾਫੀ ਸੁੱਟ ਦਿੱਤੀ ਅਤੇ ਉਥੋਂ ਖਿਸਕਣ ਲੱਗਾ। ਜਿਸ ਨੂੰ ਪੁਲਿਸ ਪਾਰਟੀ ਨੇ ਮੌਕਾ ਪਰ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ ਗਿਆ।
ਜਿਸ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਜਰਨੈਲ ਸਿੰਘ ਵਾਸੀ ਮੋਹੀ ਥਾਣਾ ਸੁਧਾਰ ਦੱਸਿਆ। ਜਿਸ ਵੱਲੋਂ ਸੁੱਟੀ ਲਿਫਾਫੀ ਚੌਕ ਕਰਨ ਤੇ ਉਸ ਵਿੱਚੋ ਹੈਰੋਇਨ ਬਰਾਮਦ ਹੋਈ। ਜਿਸਦਾ ਵਜਨ ਕਰਨ ਤੇ 1.30 ਗ੍ਰਾਮ ਹੋਇਆ। ਜਿਸ ਤੇ ਗੁਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਜਰਨੈਲ ਸਿੰਘ ਵਾਸੀ ਮੋਹੀ ਥਾਣਾ ਸੁਧਾਰ ਮੁਕੱਦਮਾ ਨੰ. 53 ਮਿਤੀ 29-04-2025 ਅ /ਧ 21 ਐਨ ਡੀ ਪੀ ਐੱਸ ਥਾਣਾ ਸੁਧਾਰ ਦਰਜ ਰਜਿਸਟਰ ਕੀਤਾ ਗਿਆ। ਬਾਅਦ ਵਿੱਚ ਗੁਰਪ੍ਰੀਤ ਸਿੰਘ ਉਕਤ ਦੀ ਪੁੱਛਗਿੱਛ ਦੇ ਅਧਾਰ ਤੇ ਗੁਰਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬੁਰਜ ਹਰੀ ਸਿੰਘ ਥਾਣਾ ਸਦਰ ਰਾਏਕੋਟ ਨੂੰ ਉਕਤ ਮੁਕੱਦਮਾ ਵਿੱਚ ਨਾਮਜਦ ਕਰਕੇ ਵਾਧਾ ਜੁਰਮ 29/61/85 ਕੀਤਾ ਗਿਆ। ਦੌਰਾਨੇ ਰੇਡ ਦੋਸ਼ੀ ਗੁਰਵਿੰਦਰ ਸਿੰਘ ਉਕਤ ਗ੍ਰਿਫਤਾਰ ਕਰਕੇ ਉਸ ਪਾਸੇ 263 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀਆ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਗ੍ਰਿਫਤਾਰ ਦੋਸ਼ੀ:-
1) ਗੁਰਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਜਰਨੈਲ ਸਿੰਘ ਵਾਸੀ ਮੇਹੀ ਥਾਣਾ ਸੁਧਾਰ
2) ਗੁਰਵਿੰਦਰ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਬੁਰਜ ਹਰੀ ਸਿੰਘ ਥਾਣਾ ਸਦਰ ਰਾਏਕੋਟ
ਬਰਾਮਦਗੀ
264.30 ਗ੍ਰਾਮ ਹੈਰੋਇਨ
