ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਦੋ ਭਰਾਵਾਂ ਦੀ ਸੜਕ ਹਾਦਸੇ ‘ਚ ਮੌ+ਤ

ਚੰਡੀਗੜ੍ਹ, 31 ਦਸੰਬਰ 2022 – ਪੰਚਕੂਲਾ ਵਿੱਚ ਸੜਕ ਹਾਦਸੇ ਵਿੱਚ ਦੋ ਭਰਾਵਾਂ ਦੀ ਮੌਤ ਹੋ ਗਈ ਹੈ। ਇਹ ਸੜਕ ਹਾਦਸਾ ਪੰਚਕੂਲਾ ਦੇ ਪਿੰਜੌਰ ਰੋਡ ਸਥਿਤ ਪਿੰਡ ਚੰਡੀਕੋਟਲਾ ਨੇੜੇ ਵਾਪਰਿਆ। ਮੋਟਰਸਾਈਕਲ ਸਵਾਰ ਦੋਵੇਂ ਭਰਾਵਾਂ ਦੀ ਪਹਿਛਾਣ ਗੁਰਪ੍ਰੀਤ ਸਿੰਘ ਉਰਫ ਮਨੀ ਉਮਰ 22 ਸਾਲ ਅਤੇ ਹਰਿੰਦਰ ਸਿੰਘ ਉਰਫ ਹਨੀ ਉਮਰ 19 ਸਾਲ ਵੱਜੋਂ ਹੋਈ ਹੈ। ਦੋਵਾਂ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੇ ਭਰਾ ਗੁਰਬਚਨ ਨੇ ਦੱਸਿਆ ਕਿ ਅਸੀਂ ਪਿੰਜੌਰ ਦੇ ਪਿੰਡ ਧਮਾਲਾ ਦੇ ਵਾਸੀ ਹਾਂ। ਰਾਤ 9 ਵਜੇ ਇਹ ਕਹਿ ਕੇ ਘਰੋਂ ਨਿਕਲਿਆ ਸੀ। ਕਿ ਅਸੀਂ ਦੋਵੇਂ ਭਰਾ ਪੰਚਕੂਲਾ ਦੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਹਾਂ।

ਜਿਵੇਂ ਹੀ ਦੋਵੇਂ ਭਰਾ ਕਰੀਬ 10 ਵਜੇ ਚੜੀਕੋਟਲਾ ਨੇੜੇ ਪਹੁੰਚੇ। ਉਦੋਂ ਇੱਕ ਕੈਂਟਰ ਨੇ ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਅਤੇ ਟਾਇਰ ਦੋਹਾਂ ਭਰਾਵਾਂ ਦੇ ਉਪਰ ਚੜ੍ਹ ਗਏ ਅਤੇ ਕੈਂਟਰ ਦੋਵਾਂ ਨੂੰ ਕਾਫੀ ਦੂਰ ਤੱਕ ਘਸੀਟਦਾ ਲੈ ਗਿਆ। ਮ੍ਰਿਤਕਾਂ ਦੇ ਮਾਮੇ ਨੇ ਦੱਸਿਆ ਕਿ ਦੋਵੇਂ ਭਰਾਵਾਂ ਦੀ ਮੌਤ ‘ਤੇ ਪੂਰੇ ਪਿੰਡ ‘ਚ ਸੋਗ ਹੈ।

ਐਸਐਚਓ ਚੰਡੀਮੰਦਰ ਲਲਿਤ ਕੁਮਾਰ ਨੇ ਦੱਸਿਆ ਕਿ ਅਸੀਂ ਲਾਸ਼ਾਂ ਨੂੰ ਸੈਕਟਰ 6 ਦੇ ਮੁਰਦਾਘਰ ਵਿੱਚ ਰਾਤ ਨੂੰ ਰਖਵਾ ਦਿੱਤਾ ਸੀ ਅਤੇ ਅੱਜ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ। ਕੈਂਟਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਕੈਂਟਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੁੱਖ ਮੰਤਰੀ ਚੰਨੀ ਦੇ ਕਾਲ ਦੌਰਾਨ ਹੋਏ ਦਾਸਤਾਨ-ਏ-ਸ਼ਹਾਦਤ ਸਬੰਧੀ ਦੋ ਅਫ਼ਸਰਾਂ ‘ਤੇ ਘਪਲੇ ਦੇ ਦੋਸ਼, ਚੰਨੀ ਦਾ ਨਾਂਅ ਵੀ ਆ ਰਿਹਾ ਸਾਹਮਣੇ

ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਬੁਰੀ ਤਰ੍ਹਾਂ ਕੀਤੇ ਵਾਰ ਆਂਦਰਾਂ ਵੀ ਆਈਆਂ ਬਾਹਰ