ਗੁਰਦਾਸਪੁਰ 4 ਅਕਤੂਬਰ 2024 – ਬਟਾਲਾ ਨੇੜੇ ਬੀਤੇ ਦਿਨ ਹੋਏ ਭਿਅੰਕਰ ਬਸ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਅੱਜ ਫਿਰ ਧਾਰੀਵਾਲ ਨੇੜੇ ਇੱਕ ਵੱਡਾ ਬਸ ਹਾਦਸਾ ਹੋਣ ਤੋਂ ਬਚਿਆ ਹੈ। ਧਾਰੀਵਾਲ ਜੀਟੀ ਰੋਡ ਤੇ ਸ਼ਾਹ ਪੈਟਰੋਲ ਪੰਪ ਦੇ ਕੋਲ ਦੋ ਬੱਸਾਂ ਦੀ ਆਮੋ ਸਾਹਮਣੇ ਟੱਕਰ ਹੁੰਦਿਆਂ ਹੁੰਦਿਆਂ ਬੱਚੀ ਅਤੇ ਟੱਕਰ ਤੋਂ ਬਚਣ ਦੇ ਲਈ ਇਹਨਾਂ ਵਿੱਚੋਂ ਇੱਕ ਬੱਸ ਜੋ ਰੋਡਵੇਜ਼ ਦੀ ਸੀ, ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖਤ ਨਾਲ ਟਕਰਾਈ।
ਗਨੀਮਤ ਇਹ ਰਹੀ ਕਿ ਡਰਾਈਵਰ ਵੱਲੋਂ ਬੱਸ ਨੂੰ ਕੰਟਰੋਲ ਕਰ ਲਿਆ ਗਿਆ ਤੇ ਸਪੀਡ ਹੋਲੀ ਹੋਣ ਕਾਰਨ ਜਿਆਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਪਰ ਕਈ ਸਵਾਰੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਮੌਕੇ ਤੇ ਐਸ ਐਚ ਓ ਧਾਰੀਵਾਲ ਮੈਡਮ ਬਲਜੀਤ ਕੌਰ ਪੁਲਿਸ ਕਰਮਚਾਰੀਆਂ ਸਮੇਤ ਪਹੁੰਚੀ ਅਤੇ ਜਿਨਾਂ ਸਵਾਰੀਆਂ ਨੂੰ ਮਾਮੂਲੀ ਸੱਟਾ ਲੱਗੀਆਂ ਸਨ ਉਹਨਾਂ ਨੂੰ ਫਸਟ ਏਡ ਦੇ ਕੇ ਘਰਾਂ ਨੂੰ ਭੇਜ ਦਿੱਤਾ ਗਿਆ।
ਘਟਨਾ ਦੇ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਇੱਕ ਪ੍ਰਾਈਵੇਟ ਬੱਸ ਗੁਰਦਾਸਪੁਰ ਵੱਲੋਂ ਆ ਰਹੀ ਸੀ ਅਤੇ ਦੂਸਰੀ ਡਰੋਡਵੇਜ ਦੀ ਬੱਸ ਬਟਾਲਾ ਸਾਈਡ ਤੋਂ ਆ ਰਹੀ ਸੀ ਅਤੇ ਇੱਕ ਕਾਰ ਨੂੰ ਓਵਰਟੇਕ ਕਰਦਿਆ ਦੋਨੋਂ ਬੱਸਾਂ ਦੀ ਟੱਕਰ ਹੋਣ ਜਾ ਰਹੀ ਸੀ ਕਿ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਇੱਕ ਦਮ ਸਟੇਰਿੰਗ ਮੋੜ ਦਿੱਤਾ ਤੇ ਰੋਡਵੇਜ਼ ਦੀ ਬੱਸ ਸਫੇਦੇ ਨਾਲ ਵੱਜ ਗਈ ।