ਪਾਰਟੀ ਤੋਂ ਪਰਤ ਰਹੇ ਦੋ ਦੋਸਤਾਂ ਦੀ ਸੜਕ ਹਾਦਸੇ ‘ਚ ਮੌਤ, ਕਾਰ ਦੇ ਉੱਡੇ ਪਰਖੱਚੇ

ਫਿਰੋਜ਼ਪੁਰ, 26 ਜਨਵਰੀ 2025 – ਫਿਰੋਜ਼ਪੁਰ-ਫਾਜ਼ਿਲਕਾ ਰੋਡ ਸਥਿਤ ਪਿੰਡ ਲਮੋਚੜ੍ਹ ਕਲਾਂ ਨੇੜੇ ਤੜਕਸਾਰ ਭਿਆਨਕ ਹਾਦਸਾ ਵਾਪਰ ਗਿਆ। ਇਥੇ ਇਕ ਕਾਰ ਸਫੈਦੇ ਦਰੱਖ਼ਤ ਵਿੱਚ ਵੱਜੀ, ਜਿਸ ਦੌਰਾਨ ਦੋਸਤਾਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਗਏ ਅਤੇ ਆਸ ਪਾਸ ਦੇ ਲੋਕਾਂ ਦੇ ਸਹਿਯੋਗ ਨਾਲ ਬੇਹੱਦ ਜੱਦੋ-ਜ਼ਹਿਦ ਮਗਰੋਂ ਲਾਸ਼ਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਗਿਆ।

ਜਾਣਕਾਰੀ ਅਨੁਸਾਰ ਸ਼ੁਭਮ ਧੂੜੀਆ ਪੁੱਤਰ ਅਤੇ ਸਾਜਨ ਮਦਾਨ ਦੀ ਮੌਤ ਹੋ ਗਈ ਅਤੇ ਗੁਰਵਿੰਦਰ ਸਿੰਘ ਵਾਸੀਆ ਫਾਜ਼ਿਲਕਾ ਗੰਭੀਰ ਜ਼ਖ਼ਮੀ ਹੋ ਗਿਆ ਜੋਕਿ ਬਠਿੰਡਾ ਤੋਂ ਇਕ ਨਿੱਜੀ ਕੰਪਨੀ ਦੀ ਪਾਰਟੀ ਤੋਂ ਵਾਪਸ ਆ ਰਹੇ ਸਨ ਅਤੇ ਉਨ੍ਹਾਂ ਨੇ ਆਪਣਾ ਇਕ ਦੋਸਤ ਜਲਾਲਾਬਾਦ ਛੱਡਿਆ ਅਤੇ ਉਸ ਤੋਂ ਕਰੀਬ 10 ਮਿੰਟ ਬਾਅਦ ਇਹ ਭਿਆਨਕ ਹਾਦਸਾ ਵਾਪਰ ਗਿਆ। ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੇ ਮੌਕੇ ਤੇਂ ਪਹੁੰਚ ਕੇ ਮ੍ਰਿਤਕ ਦੇਹਾਂ ਨੂੰ ਸਿਵਲ ਹਸਪਤਾਲ ਫਾਜ਼ਿਲਕਾ ਪਹੁੰਚਾਇਆ ਅਤੇ ਪੁਲਸ ਅਨੁਸਾਰ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ਵਿੱਚ 1 ਲੱਖ ਭਾਰਤੀਆਂ ਦੀਆਂ ਨੌਕਰੀਆਂ ਖ਼ਤਰੇ ‘ਚ: ਟਰੰਪ ਨੇ DEI ਭਰਤੀਆਂ ‘ਤੇ ਲਾਈ ਪਾਬੰਦੀ

ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ CBSE ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ, ਪੜ੍ਹੋ ਵੇਰਵਾ