ਚੰਡੀਗੜ੍ਹ ‘ਚ ਦੋ ਜਿਊਲਰ ਆਪਸ ‘ਚ ਭਿੜੇ, ਪੁਲਿਸ ਦੇ ਸਾਹਮਣੇ ਹੋਈ ਕੁੱਟਮਾਰ

ਚੰਡੀਗੜ੍ਹ, 21 ਅਕਤੂਬਰ 2022 – ਚੰਡੀਗੜ੍ਹ ਦੇ ਸੈਕਟਰ-8ਬੀ ਮਾਰਕੀਟ ਵਿੱਚ ਦੋ ਦੁਕਾਨਦਾਰ ਆਪਸ ਵਿੱਚ ਭਿੜ ਗਏ। ਦੋ ਦੁਕਾਨਦਾਰਾਂ ਵਿਚਾਲੇ ਜ਼ਬਰਦਸਤ ਲੜਾਈ ਹੋਈ। ਕੁੱਟਮਾਰ ਦੀ ਇਹ ਘਟਨਾ ਬਾਜ਼ਾਰ ਦੇ ਦੋ ਜਿਊਲਰਾਂ ਦਰਮਿਆਨ ਵਾਪਰੀ। ਬਾਅਦ ‘ਚ ਮਾਮਲਾ ਇੰਨਾ ਵਧ ਗਿਆ ਕਿ ਇਕ-ਦੂਜੇ ਨਾਲ ਹੱਥੋ-ਪਾਈ ਤੋਂ ਲੈ ਕੇ ਕੁਰਸੀਆਂ ਵੀ ਚੱਲੀਆਂ। ਦੁਕਾਨਦਾਰਾਂ ਦੇ ਸਮਰਥਕ ਵੀ ਆਪਸ ਵਿੱਚ ਆ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ਦੇ ਲੋਕਾਂ ਵਿੱਚ ਜ਼ਬਰਦਸਤ ਲੜਾਈ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਪੁਲਿਸ ਨੂੰ ਮੌਕੇ ‘ਤੇ ਆਉਣਾ ਪਿਆ।

ਇਸ ਲੜਾਈ ਵਿੱਚ ਜਿਊਲਰੀ ਦੀ ਦੁਕਾਨ ਵਿੱਚ ਭੰਨਤੋੜ ਕੀਤੀ ਗਈ। ਮਾਮਲੇ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਸ ਦੇ ਸਮੇਂ ਵੀ ਦੋਵਾਂ ਧਿਰਾਂ ਵਿਚਾਲੇ ਲੜਾਈ-ਝਗੜਾ ਚੱਲ ਰਿਹਾ ਸੀ। ਕੁੱਟਮਾਰ ਦੀ ਇਹ ਘਟਨਾ ਦੁਕਾਨ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਹੈ। ਪੁਲਸ ਫੁਟੇਜ ਦੇ ਆਧਾਰ ‘ਤੇ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਸੁਭਾਸ਼ ਜਵੈਲਰਜ਼ ਦੇ ਮਾਲਕ ਦੀਪਕ ਅਤੇ ਦੂਜੇ ਪੱਖ ਨੇ ਇੱਕ ਦੂਜੇ ਖ਼ਿਲਾਫ਼ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ।

ਜਾਣਕਾਰੀ ਮੁਤਾਬਕ ਦੋਵਾਂ ਜਿਊਲਰਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਮਾਮਲਾ ਤੂਲ ਫੜ ਗਿਆ। ਦੋਵੇਂ ਧਿਰਾਂ ਨੇ ਕੁਰਸੀਆਂ ਸੁੱਟ ਕੇ ਭੰਨਤੋੜ ਕੀਤੀ। ਇਸ ਦੌਰਾਨ ਆਸ-ਪਾਸ ਦੇ ਦੁਕਾਨਦਾਰ ਵੀ ਦਖਲ ਦੇਣ ਲਈ ਇਕੱਠੇ ਹੋ ਗਏ। ਪਰ ਪੁਲਿਸ ਦੇ ਆਉਣ ਤੋਂ ਬਾਅਦ ਵੀ ਕੁੱਟਮਾਰ ਨਹੀਂ ਰੁਕੀ।

ਇਹ ਸਾਰੀ ਘਟਨਾ ਸੈਕਟਰ 8 ਵਿੱਚ ਸਥਿਤ ਜਿਊਲਰੀ ਦੀ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੋਵਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਨਾਲ-ਨਾਲ ਹਨ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਦੋਵਾਂ ਧਿਰਾਂ ਵਿੱਚ ਹੱਥੋਪਾਈ ਹੋਈਆਂ ਅਤੇ ਇੱਕ ਦੂਜੇ ’ਤੇ ਕੁਰਸੀਆਂ ਨਾਲ ਹਮਲਾ ਕੀਤਾ ਜਾ ਰਿਹਾ ਹੈ। ਇੰਨਾ ਹੀ ਨਹੀਂ ਫੁਟੇਜ ‘ਚ ਇਕ ਔਰਤ ਵੀ ਨਜ਼ਰ ਆ ਰਹੀ ਹੈ। ਦੋਵਾਂ ਪਾਸਿਆਂ ਤੋਂ ਇੱਟ-ਪੱਥਰ ਨਾਲ ਹਮਲੇ ਵੀ ਹੋਏ ਹਨ। ਘਟਨਾ ਦੌਰਾਨ ਦੁਕਾਨ ਦੇ ਸ਼ੀਸ਼ੇ ਵੀ ਟੁੱਟ ਗਏ। ਦੋਵੇਂ ਜਿਊਲਰ ਅਤੇ ਉਨ੍ਹਾਂ ਦੇ ਸਾਥੀ ਕਾਫੀ ਦੇਰ ਤੱਕ ਆਪਸ ਵਿੱਚ ਲੜਦੇ ਰਹੇ। ਪੁਲੀਸ ਦੇ ਆਉਣ ਤੋਂ ਬਾਅਦ ਵੀ ਦੋਵੇਂ ਧਿਰਾਂ ਦੇ ਲੋਕ ਨਾ ਮੰਨੇ ਅਤੇ ਆਪਸ ਵਿੱਚ ਧੱਕਾ-ਮੁੱਕੀ ਕਰਦੇ ਰਹੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਹਿਲਾਂ ਕਾਰ ਨੂੰ ਮਾਰੀ ਟੱਕਰ, ਠੀਕ ਕਰਵਾਉਣ ਲਈ ਕਿਹਾ ਤਾਂ ਨੌਜਵਾਨ ਦੀ ਕੀਤੀ ਕੁੱਟਮਾਰ

ਪੰਜਾਬ ‘ਚ ਪ੍ਰਦੂਸ਼ਣ ਦਾ ਪੱਧਰ ਵਧਣਾ ਸ਼ੁਰੂ: ਪਰਾਲੀ ਸਾੜਨ ਦੇ 45 ਫੀਸਦੀ ਮਾਮਲੇ ਅੰਮ੍ਰਿਤਸਰ-ਤਰਨਤਾਰਨ ਤੋਂ