ਲਾਰੈਂਸ ਬਿਸ਼ਨੋਈ ਦੀ ਇੰਟਰ‌ਵਿਊ ਵੇਖ ਦੋ ਨਾਬਾਲਗ ਕੁੜੀਆਂ ਉਸ ਨੂੰ ਮਿਲਣ ਬਠਿੰਡਾ ਜੇਲ੍ਹ ਪਹੁੰਚੀਆਂ

ਬਠਿੰਡਾ, 16 ਮਾਰਚ, 2023: ਬਠਿੰਡਾ ਜੇਲ੍ਹ ਵਿਚ ਬੰਦ ਗੈਂਗਸਟਰ ਲਾਰੰਸ ਬਿਸ਼ਨੋਈ ਦੀ ਵਾਇਰਲ ਇੰਟਰਵਿਊ ਵੇਖਣ ਤੋ਼ ਬਾਅਦ ਦਿੱਲੀ ਦੀਆਂ ਦੋ ਨਾਬਾਲਗ ਕੁੜੀਆਂ ਉਸਨੂੰ ਮਿਲਣ ਲਈ ਬਠਿੰਡਾ ਜੇਲ੍ਹ ਪਹੁੰਚ ਗਈਆਂ। ਉਹ ਆਪਣੇ ਪਰਿਵਾਰ ਨੂੰ ਕਹਿ ਕੇ ਆਈਆਂ ਸਨ ਕਿ ਉਹ ਅੰਮ੍ਰਿਤਸਰ ਜਾ ਰਹੀਆਂ ਹਨ, ਜਦੋਂਕਿ ਦਿੱਲੀ ਦੀ ਸ਼ਕੂਰ ਬਸਤੀ ਤੋਂ ਫਾਜ਼ਿਲਕਾ ਦੀ ਟਿਕਟ ਲੈ ਕੇ ਰੇਲ ਗੱਡੀ ਵਿਚ ਬੈਠ ਗਈਆਂ ਅਤੇ ਬਠਿੰਡਾ ਰੇਲਵੇ ਸਟੇਸ਼ਨ ’ਤੇ ਉਤਰ ਗਈਆਂ।

ਇਸ ਤੋਂ ਬਾਅਦ ਆਟੋ ਲੈ ਕੇ ਦੋਵੇਂ ਕੇਂਦਰੀ ਜੇਲ੍ਹ ਪਹੁੰਚ ਗਈਆਂ। ਜੇਲ੍ਹ ਪ੍ਰਸ਼ਾਸਨ ਨੇ ਦੋਵਾਂ ਨੂੰ ਹਿਰਾਸਤ ਵਿਚ ਲੈ ਕੇ ਪੁਲਿਸ ਹਵਾਲੇ ਕਰ ਦਿੱਤਾ ਤੇ ਪੁਲਿਸ ਨੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਪੁਲਿਸ ਉਹਨਾਂ ਦੇ ਮੋਬਾਈਲਾਂ ਦੀ ਜਾਂਚ ਵੀ ਕਰ ਰਹੀ ਹੈ।

ਦੋਵੇਂ ਨਾਬਾਲਗ ਲੜਕੀਆਂ ਨੇ ਜੇਲ੍ਹ ਦੇ ਅੱਗੇ ਸੈਲਫੀਆਂ ਵੀ ਲਈਆਂ। ਇਸ ਦੌਰਾਨ ਜੇਲ੍ਹ ਸੁਰੱਖਿਆ ਵਿਚ ਤਾਇਨਾਤ ਮੁਲਾਜ਼ਮਾਂ ਨੇ ਉਹਨਾਂ ਨੂੰ ਹਿਰਾਸਤ ਵਿਚ ਲੈ ਕੇ ਵੱਡੇ ਅਧਿਕਾਰੀਆਂ ਨੂੰ ਸੂਚਿਤ ਕੀਤਾ।

ਜੇਲ੍ਹ ਸੁਪਰਡੈਂਟ ਐਨ ਡੀ ਨੇਗੀ ਨੇ ਦੋਵਾਂ ਤੋਂ ਮੁਢਲੀ ਪੁੱਛ ਗਿੱਛ ਕਰ ਕੇ ਉਹਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਐਸ ਐਸ ਪੀ ਗੁਲਨੀਤ ਖੁਰਾਣਾ ਨੇ ਦੱਸਿਆ ਕਿ ਨਾਬਾਲਗ ਕੁੜੀਆਂ ਨੂੰ ਸਖੀ ਸੈਂਟਰ ਪਹੁੰਚਾਇਆ ਗਿਆ ਹੈ। ਦੋਵਾਂ ਕੁੜੀਆਂ ਵਿਚੋਂ ਇਕ ਅਠਵੀਂ ਤੇ ਇਕ ਨੌਵੀਂ ਵਿਚ ਪੜ੍ਹਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਆਪ ਸਰਕਾਰ ਦਾ 1 ਸਾਲ ਪੂਰਾ ਹੋਣ ‘ਤੇ ਮਾਨ ਨੇ ਗਿਣਾਈਆਂ ਪ੍ਰਾਪਤੀਆਂ, ਕਿਹਾ – ਅਗਲੀ ਪੀੜ੍ਹੀ ਦੇ ਭਵਿੱਖ ਨੂੰ ਬਣਾਵਾਂਗੇ, ਮੇਰੇ ‘ਤੇ ਭਰੋਸਾ ਰੱਖੋ

ਅਮਰੀਕਾ ‘ਚ ਪੰਜਾਬੀ ਅਦਾਕਾਰ ਅਮਨ ਧਾਲੀਵਾਲ ‘ਤੇ ਜਿੰਮ ‘ਚ ਕਸਰਤ ਕਰਨ ਮੌਕੇ ਕੁਹਾੜੀ ਨਾਲ ਹਮਲਾ