ਰਾਤ ਵੇਲੇ ਭਾਰਤ ਵਾਲੇ ਪਾਸੇ ਫੇਰ ਆਏ ਦੋ ਪਾਕਿਸਤਾਨੀ ਡਰੋਨ

ਤਰਨਤਾਰਨ, 5 ਮਈ 2022 – ਪਾਕਿਸਤਾਨ ਵੱਲੋਂ ਹਰ ਰੋਜ਼ ਨਾਪਾਕ ਇਰਾਦਿਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਦਕਿ ਬੀ.ਐਸ.ਐਫ ਲਗਾਤਾਰ ਇਨ੍ਹਾਂ ਇਰਾਦਿਆਂ ਨੂੰ ਨਾਕਾਮ ਕਰ ਰਹੀ ਹੈ। ਰਾਤ ਵੇਲੇ ਪਾਕਿਸਤਾਨ ਵੱਲੋਂ ਭਾਰਤੀ ਖੇਤਰ ਵਿੱਚ ਦੋ ਡਰੋਨ ਭੇਜੇ ਗਏ। ਬੀਤੀ ਰਾਤ 2 ਵਜੇ ਚੌਕੀ ਪੀਰ ਬਾਬਾ ‘ਤੇ ਤਾਇਨਾਤ ਬੀ.ਐਸ.ਐਫ ਦੀ 71 ਬਟਾਲੀਅਨ ਨੇ ਡਰੋਨ ਨੂੰ ਪਾਕਿਸਤਾਨ ਤੋਂ ਭਾਰਤੀ ਖੇਤਰ ‘ਚ ਦਾਖਲ ਹੁੰਦੇ ਦੇਖਿਆ, ਜਿਸ ‘ਤੇ ਜਵਾਨਾਂ ਨੇ ਕਰੀਬ 60 ਰਾਊਂਡ ਫਾਇਰ ਕੀਤੇ।

ਇਸੇ ਤਰ੍ਹਾਂ ਡਾਲ ਪੋਸਟ ‘ਤੇ ਤਾਇਨਾਤ ਬੀਐਸਐਫ ਦੀ 136 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਨੂੰ ਉਤਰਦੇ ਦੇਖਿਆ, ਜਿਸ ਤੋਂ ਬਾਅਦ ਕਰੀਬ 12 ਰਾਉਂਡ ਫਾਇਰ ਕੀਤੇ ਗਏ। ਗੋਲੀਬਾਰੀ ਤੋਂ ਬਾਅਦ ਦੋਵੇਂ ਡਰੋਨ ਵਾਪਸ ਪਰਤ ਗਏ। ਐਸਐਸਪੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਐਸਐਫ ਅਤੇ ਪੁਲੀਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਰਿਆਣਾ ਦੀ ਧੀ ਬਣੀ ਲੁਧਿਆਣਾ ਨਿਗਮ ਕਮਿਸ਼ਨਰ: ਹੁਸ਼ਿਆਰਪੁਰ ‘ਚ ਡੀ.ਸੀ ਸਮੇਤ ਹੋਰ ਅਹੁਦਿਆਂ ‘ਤੇ ਨਿਭਾਅ ਚੁੱਕੇ ਹਨ ਸੇਵਾਵਾਂ

ਪਰਵਾਨਾ ਅਤੇ ਭਾਜਪਾ ਆਗੂ ਸਿਰਸਾ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਸਿਆਸਤ ਗਰਮਾਈ