ਕੈਮੀਕਲ ਨਾਲ ਭਰੇ ਟੈਂਕਰ ਅਤੇ ਕਾਰ ਦੀ ਟੱਕਰ ਤੋਂ ਬਾਅਦ ਲੱਗੀ ਅੱਗ, ਦੋਵੇਂ ਗੱਡੀਆਂ ਹੋਈਆਂ ਸੜ ਕੇ ਸੁਆਹ

ਜਲੰਧਰ, 3 ਸਤੰਬਰ 2023 – ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਗੁਰਾਇਆ ਨੇੜੇ ਅੱਜ ਵੱਡਾ ਹਾਦਸਾ ਵਾਪਰ ਗਿਆ। ਹਾਈਵੇਅ ‘ਤੇ ਕੈਮੀਕਲ ਨਾਲ ਭਰੇ ਇੱਕ ਟੈਂਕਰ ਅਤੇ ਕਾਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵਾਂ ਗੱਡੀਆਂ ‘ਚ ਭਿਆਨਕ ਅੱਗ ਲੱਗ ਗਈ। ਹਾਈਵੇਅ ‘ਤੇ ਅੱਗਜ਼ਨੀ ਦੀ ਇਸ ਘਟਨਾ ਤੋਂ ਬਾਅਦ ਲੰਮਾ ਟਰੈਫਿਕ ਜਾਮ ਰਿਹਾ। ਅੱਗ ‘ਤੇ ਕਾਬੂ ਪਾਉਣ ਲਈ ਫਗਵਾੜਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਰਵਾਨਾ ਕੀਤਾ ਗਿਆ।

ਟੈਂਕਰ ਅਤੇ ਕਾਰ ਵਿਚਾਲੇ ਹੋਈ ਟੱਕਰ ਤੋਂ ਬਾਅਦ ਲੱਗੀ ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਕੁਝ ਹੋਰ ਵਾਹਨਾਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਅੱਗ ਲੱਗਣ ਕਾਰਨ ਟੈਂਕਰ ਦੇ ਕੈਮੀਕਲ ਵਿੱਚੋਂ ਕਾਲਾ ਧੂੰਆਂ ਨਿਕਲ ਰਿਹਾ ਸੀ। ਗੁਰਾਇਆ ‘ਚ ਪੂਰੇ ਨੈਸ਼ਨਲ ਹਾਈਵੇ ‘ਤੇ ਧੂੰਆਂ ਨਜ਼ਰ ਆਇਆ। ਜਿਸ ਕਾਰਨ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਹਾਦਸੇ ਵਿੱਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

ਹਾਈਵੇਅ ਦੇ ਵਿਚਕਾਰ ਦੋ ਵਾਹਨਾਂ ਦੀ ਟੱਕਰ ਤੋਂ ਬਾਅਦ ਲੱਗੀ ਭਿਆਨਕ ਅੱਗ ਤੋਂ ਬਾਅਦ ਲੁਧਿਆਣਾ ਵੱਲ ਜਾਣ ਵਾਲੀ ਜਲੰਧਰ-ਦਿੱਲੀ ਲੇਨ ਨੂੰ ਪੁਲਿਸ ਨੇ ਬੰਦ ਕਰ ਦਿੱਤਾ ਹੈ। ਹਾਈਵੇਅ ’ਤੇ ਜਾਮ ਦੀ ਸਥਿਤੀ ਨਾਲ ਨਜਿੱਠਣ ਲਈ ਸਥਾਨਕ ਪੁਲੀਸ ਵੱਲੋਂ ਵਾਹਨਾਂ ਨੂੰ ਸਰਵਿਸ ਲੇਨ ਜਾਂ ਪਿੰਡ ਵਿੱਚੋਂ ਲੰਘਣ ਵਾਲੇ ਹੋਰ ਰਸਤਿਆਂ ਤੋਂ ਮੋੜਿਆ ਜਾ ਰਿਹਾ ਹੈ। ਅੱਗ ਕਾਰਨ ਹਾਈਵੇਅ ‘ਤੇ ਭਾਰੀ ਜਾਮ ਲੱਗਾ ਹੋਇਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਹਸਪਤਾਲ ‘ਚ ਭਰਤੀ

ਗੁਰਦੁਆਰੇ ‘ਚੋਂ ਸਾਈਕਲ ਚੋਰੀ ਕਰਦਾ ਫੜਿਆ ਗਿਆ ਚੋਰ, ਸੇਵਾਦਾਰਾਂ ਨੇ ਖੰਭੇ ਨਾਲ ਬੰਨ੍ਹ ਕੇ ਕੀਤਾ ਕੁਟਾਪਾ