ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਸਮੇਂ ਦੋ ਨੌਜਵਾਨ ਹੋਏ ਜ਼ਖ਼ਮੀ

  • 100 ਫੁੱਟ ਤੋਂ ਆ ਰਹੇ ਆਪਣੇ ਦੋਸਤ ਨੂੰ ਬਚਾਉਣ ਲਈ ਦੋਸਤ ਨੇ ਆਪਣੀ ਜਾਨ ਨੂੰ ਪਾਇਆ ਸੀ ਜੋਖ਼ਮ ਚ

ਖੰਨਾ, 28 ਨਵੰਬਰ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੇਖ ਰੇਖ ਹੇਠ ਚੱਲ ਰਿਹਾ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਿੰਡ ਭੌਰਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰਖਦਿਆਂ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਣ ਸਮੇਂ ਅਚਾਨਕ ਤਾਰ ਟੁੱਟਣ ਦੇ ਕਾਰਨ ਦੋ ਸਿੱਖ ਸ਼ਰਧਾਲੂਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਦੇ ਕਰੀਬ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਲਈ ਸੰਗਤਾਂ ਗੁਰੂ ਘਰ ਇਕੱਠੀਆਂ ਹੋਈਆਂ ਤਾਂ ਇੱਕ 22 ਸਾਲਾਂ ਦੇ ਕਰੀਬ ਦਾ ਨੌਜਵਾਨ ਅਸਮੀਤ ਸਿੰਘ ਪੁੱਤਰ ਸਵ ਬਲਜਿੰਦਰ ਸਿੰਘ ਰਿੰਕੂ ਪੰਜਾਬ ਪੁਲਸ 100 ਫੁੱਟ ਦੇ ਕਰੀਬ ਉੱਚੇ ਨਿਸ਼ਾਨ ਸਾਹਿਬ ਦੇ ਸਿਖ਼ਰ ਤੇ ਚੋਲਾ ਬਦਲਣ ਲਈ ਲੋਹੇ ਦੀ ਕੁਰਸੀ -(ਵਹਿੰਗੀ) ਤੇ ਬੈਠ ਕੇ ਪੁੱਜਾ ਤਾਂ ਅਚਾਨਕ ਹੀ ਕੁਰਸੀ ਵਾਲੀ ਤਾਰ ਟੁੱਟ ਗਈ ਤਾਂ ਸੰਗਤਾਂ ਇੱਕ ਦਮ ਸਹਿਮ ਨਾਲ ਡਰ ਗਈਆਂ ਤਾਂ ਬਹੁਤ ਹੀ ਤੇਜ ਰਫ਼ਤਾਰ ਨਾਲ ਥੱਲੇ ਆ ਰਹੇ ਨੌਜਵਾਨ ਨੂੰ ਬਚਾਉਣ ਲਈ ਉਸ ਦੇ ਜਿਗਰੀ ਦੋਸਤ ਅਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਬਿੰਦਾ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਆਪਣੀਆਂ ਬਾਹਾਂ ਨਾਲ ਬੜੀ ਹੀ ਫੁਰਤੀ ਨਾਲ ਬੁੱਚ ਕੇ ਉਸ ਦੀ ਜਾਨ ਨੂੰ ਬਚਾ ਲਈ। ਪਰ ਉਸ ਦਾ ਹੱਥ ਲੋਹੇ ਦੀ ਕੁਰਸੀ ਨਾਲ ਲੱਗਣ ਕਾਰਨ ਗੁੱਟ ਟੁੱਟ ਗਿਆ ਜਦ ਕਿ ਨਿਸ਼ਾਨ ਸਾਹਿਬ ਤੋਂ ਥੱਲ੍ਹੇ ਆ ਰਹੇ ਨੌਜਵਾਨ ਦੇ ਸਿਰ ਤੇ ਮੋਢੇ ਤੇ ਸੱਟਾਂ ਵੱਜੀਆਂ ਹਨ।

ਸੰਗਤਾਂ ਨੇ ਉਕਤ ਨੌਜਵਾਨਾਂ ਨੂੰ ਦੋਰਾਹੇ ਦੇ ਨਿੱਜੀ ਹਸਪਤਾਲ ਵਿਚ ਦਾਖਲਾ ਕਰਵਾ ਦਿੱਤਾ। ਸੰਗਤਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਸਦਕਾ ਹੀ ਇਸ ਨੌਜਾਵਨ ਦੀ ਜਾਨ ਬਚ ਗਈ ਹੈ। ਕੁੱਝ ਸਿਆਣੇ ਬਜ਼ੁਰਗਾਂ ਨੇ ਕਿਹਾ ਕਿ ਪ੍ਰਬੰਧਕ ਕਮੇਟੀ ਦਾ ਫ਼ਰਜ ਬਣਦਾ ਹੈ ਕਿ ਜਦੋਂ ਵੀ ਨਿਸ਼ਾਨ ਸਾਹਿਬ ਜੀ ਦਾ ਚੋਲਾ ਬਦਲਣ ਹੈ ਤਾਂ ਪਹਿਲਾ ਚੰਗੀ ਤਰ੍ਹਾਂ ਕੁਰਸੀ ਨਾਲ ਬੰਨ੍ਹੀ ਹੋਈ ਤਾਰ ਨੂੰ ਚੈੱਕ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਜੇਕਰ ਥੱਲ੍ਹੇ ਖੜ੍ਹਾ ਨੌਜਵਾਨ ਫੁਰਤੀ ਨਾ ਦਿਖਾਉਂਦਾ ਤਾਂ ਵੱਡਾ ਹਾਦਸਾ ਵਾਪਰ ਜਾਣਾ ਸੀ। ਇਲਾਕੇ ਤੇ ਨਗਰ ਅੰਦਰ ਇਸ ਨੌਜਾਵਨ ਦੀ ਬਹਾਦਰੀ ਦੀ ਚਰਚਾ ਚੱਲ ਰਹੀ ਹੈ। ਜ਼ਖ਼ਮੀ ਹੋਏ ਅਮਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਆਖਿਆ ਕਿ ਗੁਰੂ ਜੀ ਦੀ ਕ੍ਰਿਪਾ ਨਾਲ ਹੀ ਇੱਕ ਦਮ ਮੇਰੇ ਅੰਦਰ ਫੁਰਤੀ ਆਉਣ ਨਾਲ ਮੈਂ ਆਪਣੇ ਦੋਸਤ ਨੂੰ ਬਚਾਉਣ ਲਈ ਅੱਗੇ ਆਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਵਿੱਚ ਲਿਖੇ ਮਿਲੇ ਖਾਲਿਸਤਾਨੀ ਨਾਅਰੇ

ਚੰਡੀਗੜ੍ਹ ‘ਚ ਪੰਜਾਬ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਤੋਂ ਇਨਕਾਰ ਕਰਨ ਦਾ ਮਾਮਲਾ: ਰਾਕੇਸ਼ ਟਿਕੈਤ ਵਿਦਿਆਰਥੀਆਂ ਦੇ ਸਮਰਥਨ ਵਿੱਚ ਆਏ