- ਸੜਕ ‘ਤੇ ਦੂਰ ਤੱਕ ਫ਼ੈਲੇ
ਸੰਗਰੂਰ, 13 ਸਤੰਬਰ 2025 – ਸੰਗਰੂਰ ਦੇ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਸੰਗਰੂਰ ਤੋਂ ਧੂਰੀ ਰੋਡ ਦੇ ਫਲਾਈਓਵਰ ਉੱਪਰ ਐਕਟਿਵਾ ਸਵਾਰ ਦੋ ਨੌਜਵਾਨ ਇਕ ਟਰਾਲੇ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਦੋਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਹਾਂ ਨੌਜਵਾਨਾਂ ਦੇ ਸਰੀਰ ਦੇ ਟੋਟੇ-ਟੋਟੇ ਹੋ ਗਏ ਤੇ ਸੜਕ ‘ਤੇ ਦੂਰ ਤਕ ਫ਼ੈਲ ਗਏ।
ਹਾਦਸੇ ਮਗਰੋਂ ਟਰਾਲੇ ਦਾ ਡਰਾਈਵਰ ਟਰਾਲੇ ਨੂੰ ਫਲਾਈਓਵਰ ਦੇ ਉੱਪਰ ਹੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਟਰਾਲੇ ਦੇ ਡਰਾਈਵਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਮ੍ਰਿਤਕਾਂ ਦੇ ਵਿਚੋਂ ਇਕ ਨੌਜਵਾਨ ਸੁਨੀਲ ਕੁਮਾਰ ਸੰਗਰੂਰ ਦੇ ਨਜ਼ਦੀਕੀ ਪਿੰਡ ਗੁਰਦਾਸਪੁਰ ਦਾ ਰਹਿਣ ਵਾਲਾ ਸੀ, ਜਿਸ ਦੀ ਉਮਰ 27 ਸਾਲ ਦੇ ਲਗਭਗ ਸੀ ਅਤੇ ਦੋ ਬੱਚੇ ਅਤੇ ਪਤਨੀ ਨੂੰ ਉਹ ਪਿੱਛੇ ਛੱਡ ਗਿਆ। ਦੂਸਰੇ ਨੌਜਵਾਨ ਦਾ ਨਾਂ ਸੰਦੀਪ ਸੀ ਅਤੇ ਉਹ ਨਾਭੇ ਦੇ ਨਜ਼ਦੀਕੀ ਪਿੰਡ ਛੀਟਾਵਾਲਾ ਦਾ ਰਹਿਣ ਵਾਲਾ ਸੀ।

