ਖੇਮਕਰਨ, 14 ਅਪ੍ਰੈਲ 2022 ਹਥਾੜ ਖ਼ੇਤਰ ‘ਚ ਪਿੰਡ ਮੁਠਿਆਵਾਲਾ ਨੇੜੇ ਸਥਿਤ ਗੁਰਦੁਆਰਾ ਗੁੱਪਤਸਰ ‘ਚ ਵਿਸਾਖੀ ਵੇਖਣ ਗਏ ਚਾਚਾ ਭਤੀਜਾ ਨੇੜੇ ਪੈਂਦੇ ਸਤਲੁਜ ਦਰਿਆ ‘ਚ ਨਹਾਉਂਦੇ ਸਮੇਂ ਡੁੱਬ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ।
ਪਤਾ ਲੱਗਾ ਹੈ ਕਿ ਮਨਦੀਪ ਸਿੰਘ (25) ਪੁੱਤਰ ਬਖਸ਼ੀਸ਼ ਸਿੰਘ ਤੇ ਉਸ ਦਾ ਭਤੀਜਾ ਸਾਜਨ (19) ਪੁੱਤਰ ਰਣਜੀਤ ਸਿੰਘ ਵਾਸੀ ਪਿੰਡ ਮੁੱਠਿਆਵਾਲਾ ਅੱਜ ਸਵੇਰੇ ਗੁਰਦੁਆਰੇ ਵਿਸਾਖੀ ਵੇਖਣ ਗਏ ਸਨ ਤੇ ਦੁਪਹਿਰ ਨੂੰ ਸਤਲੁਜ ਦਰਿਆ ‘ਚ ਇਸ਼ਨਾਨ ਕਰਨ ਲਈ ਗਏ ਤੇ ਡੂੰਘੀ ਥਾ ‘ਤੇ ਜਾਣ ਕਾਰਨ ਡੁੱਬ ਗਏ ਹਨ, ਘਟਨਾ ਦਾ ਪਤਾ ਲੱਗਣ ‘ਤੇ ਬੀ.ਐੱਸ.ਐੱਫ. ਜਵਾਨ ਬੇੜੀ ਨਾਲ ਤੇ ਸਥਾਨਕ ਲੋਕ ਵੀ ਭਾਲ ਕਰ ਰਹੇ ਹਨ, ਪਰ ਅਜੇ ਤੱਕ ਕਾਮਯਾਬੀ ਨਹੀਂ ਮਿਲੀ।