ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਾਲੜੂ ‘ਚ ਮਨਾਇਆ ਗਿਆ ਹੋਲੀ ਦਾ ਤਿਉਹਾਰ

ਚੰਡੀਗੜ੍ਹ, 16 ਮਾਰਚ, 2023: ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲਾਲੜੂ ਨੇ ਆਪਣੇ ਕੈਂਪਸ ਵਿੱਚ ਭਾਰਤ ਦਾ ਸਭ ਤੋਂ ਰੰਗਦਾਰ ਅਤੇ ਜੀਵੰਤ ਤਿਉਹਾਰ – ‘ਹੋਲੀ’ ਨੂੰ ਬੜੀ ਧੂਮਧਾਮ ਨਾਲ ਮਨਾਇਆ। ਇਸ ਜਸ਼ਨ ਦੀ ਸ਼ੁਰੂਆਤ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ: ਗੁਰਪ੍ਰੀਤ ਸਿੰਘ ਵੱਲੋਂ ਸੰਸਥਾ ਦੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਨੂੰ ਸ਼ੁਭਕਾਮਨਾਵਾਂ ਦੇ ਨਾਲ ਕੀਤੀ ਗਈ।

ਸੰਸਥਾ ਦੇ ਸਮੁੱਚੇ ਕੈਂਪਸ ਨੂੰ ਵਿਦਿਆਰਥੀਆਂ ਵੱਲੋਂ ਆਰਗੈਨਿਕ ਰੰਗਾਂ ਅਤੇ ਰੰਗੋਲੀ ਦੀਆਂ ਵੱਖ ਵੱਖ ਕਲਾ ਕ੍ਰਿਤੀਆਂ ਨਾਲ ਸਜਾਇਆ ਗਿਆ। ਸੰਸਥਾ ਦੇ ਓਪਨ ਥੀਏਟਰ ਵਿੱਚ ਵਿਦਿਆਰਥੀਆਂ ਵੱਲੋਂ ਡਾਂਸ, ਕਵਿਤਾ ਅਤੇ ਸੰਗੀਤ ਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ ਅਤੇ ਵਿਦਿਆਰਥੀਆਂ ਦੇ ਮੰਨੋਰੰਜਨ ਲਈ ਵਿੱਚ ਗੀਤ-ਸੰਗੀਤ ਦਾ ਵੀ ਪ੍ਰਬੰਧ ਕੀਤਾ ਗਿਆ ਜਿਸ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ਼ ਮੈਂਬਰਾਂ ਦੀ ਖੁਸ਼ੀ ਵਿੱਚ ਹੋਰ ਵਾਧਾ ਕੀਤਾ।

ਸੰਸਥਾ ਦੇ ਫੈਕਲਟੀ ਮੈਂਬਰਾਂ ਨੇ ਵੀ ਕਵਿਤਾਵਾਂ ਨਾਲ ਸਟੇਜ ‘ਤੇ ਹਾਜ਼ਰੀ ਲਵਾਈ। ਇਸ ਜਸ਼ਨ ਦੌਰਾਨ ਵਿਦਿਆਰਥੀ ਅਤੇ ਅਧਿਆਪਕਾਂ ਵੱਲੋਂ ਹੋਲੀ ਦੇ ਤਿਉਹਾਰ ਇਕ ਦੂਸਰੇ ਨੂੰ ਰੰਗਾਂ ਲਗਾ ਕੇ ਅਤੇ ਖੁਸ਼ੀਆਂ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ ਵੱਖ ਪ੍ਰਤਿਭਾ ਦਿਖਾਉਣ ਵਾਲੇ ਜੇਤੂਆਂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ। ਜਿਸ ਦੀ ਰਸਮ ਸੰਸਥਾ ਦੇ ਕੈਂਪਸ ਡਾਇਰੈਕਟਰ ਡਾ: ਰਾਜਾ ਸਿੰਘ ਖੇਲਾ ਨੇ ਅਦਾ ਕਰਦਿਆਂ ਕਿਹਾ ਹੋਲੀ ਵੱਖ ਵੱਖ ਖੁਸ਼ੀਆਂ ਵਾਲੇ ਰੰਗਾਂ ਦਾ ਤਿਉਹਾਰ ਜਿਸ ਨੂੰ ਖੁਸ਼ੀਆਂ ਅਤੇ ਚਾਵਾਂ ਨਾਲ ਮਨਾਉਂਦੇ ਹੋਇਆਂ ਸਾਨੂੰ ਆਪਸੀ ਧਰਮ ਦੀ ਵੰਡ ਅਤੇ ਭੇਦ-ਭਾਵ ਤੋਂ ਉੱਪਰ ਉਠ ਕੇ ਆਪਸੀ ਭਾਈਚਾਰਕ ਸਾਂਝ ਨਾਲ ਮਨਾਉਣਾ ਚਾਹੀਦਾ ਹੈ ਅਤੇ ਵੈਰ ਵਿਰੋਧ ਨੂੰ ਖਤਮ ਕਰਨਾ ਚਾਹੀਦਾ ਹੈ।

ਇਸ ਸਮੇਂ ਵਿਭਿੰਨ ਵਿਭਿੰਨ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿਚੋਂ ਯੂਨੀਵਰਸਲ ਨਰਸਿੰਗ ਕਾਲਜ ਦੀ ਕੋਮਲ ਨੇ ਪਹਿਲਾ, ਯੂਨੀਵਰਸਲ ਕਾਲਜ ਆਫ਼ ਆਰਟਸ ਦੇ ਵਿਦਿਆਰਥੀ ਅਤੇ ਕਾਮਰਸ ਐਂਡ ਸਾਇੰਸ ਵਿਭਾਗ ਦੀ ਰਵਿਤਾ ਨੇ ਦੂਸਰਾ ਅਤੇ ਯੂਨੀਵਰਸਲ ਕਾਲਜ ਆਫ਼ ਐਜੂਕੇਸ਼ਨ ਦੀ ਗੁਰਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇਸ ਮੌਕੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹੋਲੀ ਦੇ ਤਿਉਹਾਰ ਸਮੇਂ ਆਰਗੈਨਿਕ ਰੰਗਾਂ ਦੀ ਵਰਤੋਂ ਕਰਨ ਦਾ ਪ੍ਰਣ ਲਿਆ ਅਤੇ ਸਮੁੱਚੇ ਮਾਨਵਤਾ ਨੂੰ ਵਧਾਈ ਦਿੱਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫੋਰਟਿਸ ਮੋਹਾਲੀ ਨੇ ਪ੍ਰੀ–ਕੈਂਸਰ ਸਟੇਜ ਵਿੱਚ ਬਿਮਾਰੀ ਦਾ ਪਤਾ ਲਗਾਉਣ ‘ਚ ਮਦਦ ਦੇ ਲਈ ਕੋਲਨ ਕੈਂਸਰ ਸਕ੍ਰੀਨਿੰਗ ਪ੍ਰੋਗਰਾਮ ਦੀ ਸ਼ੁਰੂਆਤ

ਤੇਂਦੂਏ ਨੇ ਘਰ ਦੇ ਬਾਹਰ ਸੌਂ ਰਹੇ ਪਾਲਤੂ ਕੁੱਤੇ ਦਾ ਕੀਤਾ ਸ਼ਿਕਾਰ