ਗੁਰੂਘਰ ‘ਚ ਕੁਰਸੀਆਂ ਤੇ ਸੋਫ਼ਿਆਂ ‘ਤੇ ਹੋਇਆ ਹੰਗਾਮਾ: ਵਾਰਿਸ ਪੰਜਾਬ ਜਥੇਬੰਦੀ ਨੇ ਕਿਹਾ ਪੈਲੇਸ ਬਣਾਇਆ ਹੋਇਆ ਸੀ

ਜਲੰਧਰ, 13 ਦਸੰਬਰ 2022 – ਜਲੰਧਰ ‘ਚ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੱਖ-ਵੱਖ ਗੁਰੂਘਰਾਂ ਦਾ ਦੌਰਾ ਕੀਤਾ। ਉਹ ਆਪਣੇ ਸਮਰਥਕਾਂ ਨਾਲ ਸ਼ਹਿਰ ਤੋਂ ਪੌਸ਼ ਏਰੀਆ ਮਾਡਲ ਸਥਿਤ ਗੁਰਦੁਆਰਾ ਸਾਹਿਬ ਵਿਖੇ ਵੀ ਪੁੱਜੇ। ਉਸ ਨੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਉਥੇ ਪਈਆਂ ਕੁਰਸੀਆਂ ਅਤੇ ਸੋਫ਼ਿਆਂ ਨੂੰ ਦੇਖ ਕੇ ਟਿੱਪਣੀ ਕੀਤੀ। ਉਨ੍ਹਾਂ ਕਿਹਾ ਕੀ ਅਸੀਂ ਗੁਰੂ ਸਾਹਿਬ ਦੇ ਬਰਾਬਰ ਬੈਠ ਸਕਦੇ ਹਾਂ ? ਇੱਥੇ ਕੁਰਸੀਆਂ ਅਤੇ ਸੋਫੇ ਲਗਾ ਕੇ ਗੁਰਦੁਆਰੇ ਨੂੰ ਪੈਲੇਸ ਬਣਾ ਦਿੱਤਾ ਗਿਆ ਹੈ।

ਇਸ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਰੀਆਂ ਕੁਰਸੀਆਂ ਅਤੇ ਸੋਫ਼ਿਆਂ ਦੇ ਗੱਦਿਆਂ ਨੂੰ ਪਾੜ ਦਿੱਤਾ। ਇਨ੍ਹਾਂ ਨੂੰ ਲੈ ਕੇ ਗੁਰੂ ਘਰ ਵਿਚ ਕਾਫੀ ਸਮੇਂ ਤੱਕ ਹੰਗਾਮਾ ਹੋਇਆ। ਇਸ ਤੋਂ ਬਾਅਦ ਵਾਰਿਸ ਪੰਜਾਬ ਦੇ ਸਮਰਥਕਾਂ ਨੇ ਸਾਰੀਆਂ ਕੁਰਸੀਆਂ ਅਤੇ ਸੋਫ਼ੇ ਗੁਰਦੁਆਰੇ ਦੇ ਬਾਹਰ ਇੱਕ ਥਾਂ ’ਤੇ ਸੁੱਟ ਦਿੱਤੇ। ਉਨ੍ਹਾਂ ਉੱਤੇ ਤੇਲ ਪਾ ਕੇ ਸਾੜ ਦਿੱਤਾ।

ਵਾਰਿਸ ਪੰਜਾਬ ਦੇ ਸਮਰਥਕਾਂ ਨੇ ਐਲਾਨ ਕੀਤਾ ਹੈ ਕਿ ਕਿਸੇ ਵੀ ਗੁਰਦੁਆਰੇ ਵਿੱਚ ਕੋਈ ਕੁਰਸੀ ਜਾਂ ਸੋਫਾ ਨਜ਼ਰ ਨਹੀਂ ਆਉਣ ਦਿੱਤਾ ਜਾਵੇਗਾ। ਸਾਰੇ ਗੁਰਦੁਆਰਿਆਂ ਵਿੱਚ ਸੰਗਤਾਂ ਨਤਮਸਤਕ ਹੋਣਗੀਆਂ। ਉਨ੍ਹਾਂ ਕਿਹਾ ਕਿ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ, ਉਥੇ ਬਰਾਬਰ ਕੁਰਸੀਆਂ ’ਤੇ ਬੈਠਣਾ ਅਪਮਾਨ ਮੰਨਿਆ ਜਾਵੇਗਾ। ਉਸ ਨੇ ਸਾਰੇ ਗੁਰੂਘਰਾਂ ‘ਚੋਂ ਕੁਰਸੀਆਂ ਅਤੇ ਸੋਫੇ ਹਟਾਉਣ ਲਈ ਕਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਨੇ ਮਹਿਲਾ ਤਸਕਰ ਕੋਲੋਂ ਫੜੀ 18 ਲੱਖ ਦੀ ਵਿਦੇਸ਼ੀ ਕਰੰਸੀ

ਲੁਧਿਆਣਾ ‘ਚ ਕਾਰੋਬਾਰੀ ‘ਤੇ ਚੱਲੀ ਗੋ+ਲੀ ਦੇ ਮਾਮਲੇ ‘ਚ ਨਵਾਂ ਖੁਲਾਸਾ: ਪਤਨੀ ਤੇ ਰਿਸ਼ਤੇਦਾਰ ਨੂੰ ਫਸਾਉਣ ਲਈ ਖੁਦ ‘ਤੇ ਚਲਵਾਈ ਸੀ ਗੋ+ਲੀ