ਬਾਬਾ ਫ਼ਰੀਦ ਵਰਸਿਟੀ ਦੇ VC ਨਾਲ ਸਿਹਤ ਮੰਤਰੀ ਵੱਲੋਂ ਬਦਸਲੂਕੀ ਦਾ ਮਾਮਲਾ: ਰੋਸ ਵਜੋਂ VC ਨੇ ਦਿੱਤਾ ਅਸਤੀਫ਼ਾ

ਫਰੀਦਕੋਟ, 30 ਜੁਲਾਈ 2022 – ਬਾਬਾ ਫ਼ਰੀਦ ਮੈਡੀਕਲ ਕਾਲਜ ਯੂਨੀਵਰਸਿਟੀ, ਫ਼ਰੀਦਕੋਟ, ਪੰਜਾਬ ਦੇ ਵਾਈਸ ਚਾਂਸਲਰ ਡਾ: ਰਾਜ ਬਹਾਦਰ ਨੇ ਅਸਤੀਫ਼ਾ ਦੇ ਦਿੱਤਾ ਹੈ। ਦਰਅਸਲ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਜੋ ਕੱਲ੍ਹ ਉੱਥੇ ਚੈਕਿੰਗ ਕਰਨ ਆਏ ਸਨ, ਉਨ੍ਹਾਂ ਨੇ ਗੁੱਸੇ ਵਿੱਚ ਆ ਕੇ VC ਨੂੰ ਗੰਦੇ ਮੰਜੇ ’ਤੇ ਲੇਟ ਦਿੱਤਾ ਸੀ। ਜਿਸ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ। ਵੀ.ਸੀ ਨੇ ਇਹ ਅਸਤੀਫਾ ਦੇਰ ਰਾਤ ਹੀ ਭੇਜ ਦਿੱਤਾ ਸੀ।

ਇਸ ਦੇ ਨਾਲ ਹੀ ਸਿਆਸੀ ਤੌਰ ‘ਤੇ ਮੰਤਰੀ ਦੀ ਕਾਰਗੁਜ਼ਾਰੀ ਨੂੰ ਲੈ ਕੇ ਹੰਗਾਮਾ ਮਚ ਗਿਆ ਹੈ। ਸਾਬਕਾ ਕਾਂਗਰਸੀ ਮੰਤਰੀ ਪਰਗਟ ਸਿੰਘ ਨੇ ਮੰਤਰੀ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ 12ਵੀਂ ਪਾਸ ਮੰਤਰੀ ਨੇ ਚੋਣ ਪ੍ਰਚਾਰ ਲਈ ਵਾਈਸ ਚਾਂਸਲਰ (ਵੀਸੀ) ਦਾ ਜਨਤਕ ਤੌਰ ‘ਤੇ ਅਪਮਾਨ ਕੀਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਤੋਂ ਇਲਾਵਾ ਅਕਾਲੀ ਦਲ ਨੇ ਵੀ ਇਤਰਾਜ਼ ਉਠਾਉਂਦਿਆਂ ਮੰਤਰੀ ਨੂੰ ਮੁਆਫੀ ਮੰਗਣ ਲਈ ਕਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੋਟੀਵੇਸ਼ਨਲ ਸਪੀਕਰ ਡਾ: ਬਿੰਦਰਾ ਨੂੰ SGPC ਨੇ ਭੇਜਿਆ ਨੋਟਿਸ: ਪੜ੍ਹੋ ਕੀ ਹੈ ਮਾਮਲਾ ?

2 ਹੋਰ ਗੈਂਗਸਟਰ ਪੁਲਿਸ ਨੇ ਕੀਤੇ ਗ੍ਰਿਫਤਾਰ, 2 ਪਿਸਟਲ ਤੇ ਕਾਰਤੂਸ ਬਰਾਮਦ