- ਪਿੰਡ ਪਪੀਆਲ ਤੋਂ ਤਸ਼ਦਤ ਦਾ ਵੀਡੀਓ ਆਇਆ ਸਾਮਣੇ
- ਪ੍ਰਾਇਮਰੀ ਸਕੂਲ ਚ ਅਧਿਆਪਕ ਵਲੋਂ ਬੱਚੇ ਨੂੰ ਡੰਡੇ ਨਾਲ ਜਾ ਰਿਹਾ ਕੁੱਟਿਆ
- ਵੀਡੀਓ ਤੇਜੀ ਨਾਲ ਹੋ ਰਿਹਾ ਵਾਇਰਲ
- ਵੀਡੀਓ ਚ ਦਿਸ ਰਹੇ ਅਧਿਆਪਕ ਨੂੰ ਮਿਲ ਚੁੱਕਿਆ ਹੈ ਸਟੇਟ ਅਵਾਰਡ
- ਡਿਪਟੀ ਡੀ ਓ ਨੇ ਪੂਰੇ ਮਾਮਲੇ ਦੀ ਜਾਂਚ ਕਰ ਕਾਰਵਾਈ ਦਾ ਦਿੱਤਾ ਭਰੋਸਾ
ਪਠਾਨਕੋਟ, 8 ਜਨਵਰੀ 2024 – ਇੱਕ ਪਾਸੇ ਸੂਬਾ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਪੱਧਰ ਉੱਪਰ ਚੁੱਕਣ ਲਈ ਯਤਨ ਕੀਤੇ ਜਾ ਰਹੇ ਨੇ ਜਿਸ ਦੇ ਚਲਦੇ ਸਕੂਲ ਆਫ ਐਮੀਨਨਸ ਖੋਲ੍ਹੇ ਜਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਬਿਹਤਰ ਪੜਾਈ ਮਿਲ ਸਕੇ, ਪਰ ਇਸ ਸਭ ਦੇ ਬਾਵਜੂਦ ਅੱਜ ਵੀ ਕੁਝ ਸਰਕਾਰੀ ਸਕੂਲਾਂ ਦੇ ਅਧਿਆਪਕ ਅਜਿਹੇ ਨੇ ਜਿਹੜੇ ਬੱਚਿਆਂ ਤੇ ਤਸ਼ੱਦਦ ਕਰਨਾ ਆਪਣਾ ਹੱਕ ਸਮਝਦੇ ਨੇ। ਅਜਿਹਾ ਹੀ ਇੱਕ ਵੀਡੀਓ ਜਿਲਾ ਪਠਾਨਕੋਟ ਦੇ ਪਿੰਡ ਪਪਿਆਲ ਤੋਂ ਸਾਹਮਣੇ ਆਇਆ ਜਿੱਥੋਂ ਦੇ ਪ੍ਰਾਈਮਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਬੱਚੇ ਦੇ ਨਾਲ ਕੁੱਟਮਾਰ ਕਰਦਾ ਹੋਇਆ ਦਿਸ ਰਿਹਾ ਹੈ ਅਤੇ ਇਸ ਅਧਿਆਪਕ ਦੀ ਇਸ ਤਸ਼ੱਦਦ ਨੂੰ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਕੈਮਰੇ ਦੇ ਵਿੱਚ ਕੈਦ ਕਰ ਲਿਆ ਗਿਆ ਤੇ ਹੁਣ ਇਹ ਵੀਡੀਓ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੀਡੀਓ ਬਣਾਉਣ ਵਾਲੇ ਸ਼ਖਸ ਨੇ ਦੱਸਿਆ ਕਿ ਉਹ ਆਪਣੇ ਘਰ ਬੈਠਾ ਹੁੰਦਾ ਸੀ ਅਤੇ ਰੋਜਾਨਾ ਹੀ ਬੱਚਿਆਂ ਦੀ ਚੀਖੋ ਪੁਕਾਰ ਉਸ ਨੂੰ ਸੁਣਾਈ ਦਿੰਦੀ ਸੀ ਜਿਸ ਦੇ ਚਲਦੇ ਉਸ ਵੱਲੋਂ ਇਹ ਵੀਡੀਓ ਬਣਵਾਈ ਗਈ ਅਤੇ ਵਾਇਰਲ ਕੀਤੀ ਗਈ।
ਦੂਜੇ ਪਾਸੇ ਜਦ ਇਸ ਸਬੰਧੀ ਪ੍ਰਾਈਮਰੀ ਸਕੂਲ ਦੇ ਡਿਪਟੀ ਡੀ ਈ ਉ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਚੁੱਕਿਆ ਹੈ ਅਤੇ ਜਾਂਚ ਕੀਤੀ ਜਾਵੇਗੀ ਜਾਂਚ ਦੇ ਅਧਾਰ ਤੇ ਜੋ ਕੁਝ ਸਾਹਮਣੇ ਆਵੇਗਾ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ।