ਅੰਮ੍ਰਿਤਸਰ, 30 ਸਤੰਬਰ 2022 – ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸ਼ਰੇਆਮ ਵਿਕ ਰਹੇ ਨਸ਼ੇ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ‘ਚ ਨੌਜਵਾਨ ਨੇ ਅੰਮ੍ਰਿਤਸਰ ਦੇ ਮਕਬੂਲਪੁਰਾ ‘ਚ ਨਸ਼ਾ ਵੇਚਣ ਵਾਲੇ ਬਾਰੇ ਵੀ ਦੱਸਿਆ ਹੈ।
ਇਸ ਦੇ ਨਾਲ ਹੀ ਵਾਇਰਲ ਹੋਈ ਵੀਡੀਓ ‘ਚ ਇਕ ਨੌਜਵਾਨ ਹੱਥ ‘ਚ ਟੀਕਾ ਫੜੀ ਸਾਫ ਤੌਰ ‘ਤੇ ਇਸ ‘ਚ ਨਸ਼ੀਲੇ ਪਦਾਰਥਾਂ ਦੀ ਮਿਲਾਵਟ ਕਰਦਾ ਨਜ਼ਰ ਆ ਰਿਹਾ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਇਹ ਨਸ਼ਾ ਕਿੱਥੋਂ ਲਿਆਇਆ ਹੈ ਤਾਂ ਉਹ ਮਕਬੂਲਪੁਰਾ ਫਲੈਟ ਵੱਲ ਇਸ਼ਾਰਾ ਕਰਦਾ ਹੈ। ਜਿੱਥੇ ਇੱਕ ਵਿਅਕਤੀ ਨਹੀਂ, ਔਰਤ ਅਤੇ ਉਸਦੀ ਧੀ ਅਤੇ ਪੁੱਤਰ ਸ਼ਰੇਆਮ ਨਸ਼ਾ ਵੇਚ ਰਹੇ ਹਨ ਅਤੇ ਉਹ ਉਥੋਂ ਨਸ਼ਾ ਲਿਆਉਂਦਾ ਹੈ।
ਜ਼ਿਕਰਯੋਗ ਹੈ ਕਿ ਮਕਬੂਲਪੁਰਾ ਦੀ ਪਹਿਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਸ ਇਲਾਕੇ ਵਿੱਚ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਮਕਬੂਲਪੁਰਾ ਇਲਾਕੇ ਦੀ ਪਹਿਲੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਵੱਲੋਂ ਮਕਬੂਲਪੁਰਾ ਇਲਾਕੇ ਦੀ ਚਾਰ ਵਾਰ ਤਲਾਸ਼ੀ ਲਈ ਗਈ ਹੈ। ਏਡੀਜੀਪੀ ਰੈਂਕ ਦੇ ਅਧਿਕਾਰੀਆਂ ਵੱਲੋਂ ਇਲਾਕੇ ਵਿੱਚ ਦੋ ਵਾਰ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਸੀ। ਕੁੱਝ ਬਰਾਮਦਗੀ ਵੀ ਹੋਈ ਅਤੇ ਕੁਝ ਨੌਜਵਾਨ ਕਾਬੂ ਵੀ ਆਏ। ਚੌਕਸੀ ਲੈਂਦਿਆਂ ਪੁਲੀਸ ਨੇ ਮਕਬੂਲਪੁਰਾ ਚੌਕੀ ਦੇ ਐਸਐਚਓ ਦਾ ਤਬਾਦਲਾ ਵੀ ਕਰ ਦਿੱਤਾ ਸੀ ਪਰ ਅੱਜ ਵੀ ਇੱਥੇ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ।