ਸੋਨੂੰ ਬਾਊਂਸਰ ‘ਤੇ ਫਾਇਰਿੰਗ ਦੀ ਵੀਡੀਓ ਆਈ ਸਾਹਮਣੇ: ਗੈਂਗਸਟਰ ਲਾਰੈਂਸ ਦਾ ਕਰੀਬੀ ਸੀ, ਗੈਂਗ ਨੇ ਕਿਹਾ ਕ+ਤ+ਲ ਦਾ ਲਵਾਂਗੇ ਬਦਲਾ

ਜਲੰਧਰ, 30 ਨਵੰਬਰ 2022 – ਜਲੰਧਰ ਦੇ ਸਤਨਾਮਪੁਰਾ (ਗੁਰੂ ਨਾਨਕਪੁਰਾ) ‘ਚ ਇਕ ਨੌਜਵਾਨ ਨੇ ਸੋਨੂੰ ਬਾਊਂਸਰ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਗੋਲੀ ਲੱਗਣ ਕਾਰਨ ਸੋਨੂੰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇਸ ਗੋਲੀਬਾਰੀ ‘ਚ ਇਕ ਬਜ਼ੁਰਗ ਔਰਤ ਜ਼ਖਮੀ ਹੋ ਗਈ ਹੈ। ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਜ਼ਖਮੀ ਔਰਤ ਨੂੰ ਸ਼ਹਿਰ ਦੇ ਆਕਸਫੋਰਡ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਔਰਤ ਦਾ ਨਾਂ ਕੁਲਜੀਤ ਕੌਰ ਹੈ।

ਮਰਨ ਵਾਲਾ ਵਿਅਕਤੀ ਸੋਨੂੰ ਲਾਰੈਂਸ ਦਾ ਕਰੀਬੀ ਸੀ। ਉਹ ਜੇਲ੍ਹ ਵਿੱਚ ਵੀ ਲਾਰੈਂਸ ਨਾਲ ਰਹਿ ਚੁੱਕਾ ਹੈ। ਇਸ ਕਾਰਨ ਹੁਣ ਲਾਰੈਂਸ ਗੈਂਗ ਨੇ ਸੋਸ਼ਲ ਮੀਡੀਆ ‘ਤੇ ਐਲਾਨ ਕੀਤਾ ਹੈ ਕਿ ਉਹ ਸੋਨੂੰ ਦੀ ਮੌਤ ਦਾ ਬਦਲਾ ਜ਼ਰੂਰ ਲੈਣਗੇ। ਵੀਡੀਓ ‘ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਸ ਤਰ੍ਹਾਂ ਦੋਸ਼ੀ ਰਵਿੰਦਰ ਸਿੰਘ ਉਰਫ ਸੋਨੂੰ ਰੁੜਕੀ ‘ਤੇ ਫਾਇਰਿੰਗ ਕਰ ਦਿੰਦਾ ਹੈ।

ਸਤਨਾਮਪੁਰ ਦਾ ਰਹਿਣ ਵਾਲਾ ਬਲਜਿੰਦਰ ਸਿੰਘ ਜੋ ਬਾਊਂਸਰ ਕੰਪਨੀ ਵੀ ਚਲਾਉਂਦਾ ਹੈ, ਉਸ ਦਾ ਦੋਸਤ ਰਵਿੰਦਰ ਉਰਫ ਸੋਨੂੰ ਉਸ ਨੂੰ ਮਿਲਣ ਆਇਆ ਹੋਇਆ ਸੀ। ਬਲਜਿੰਦਰ, ਸੋਨੂੰ ਅਤੇ ਉਨ੍ਹਾਂ ਦੀ ਮਾਂ ਘਰ ਦੇ ਬਾਹਰ ਕਾਰ ਕੋਲ ਖੜ੍ਹੇ ਸਨ। ਇਸੇ ਦੌਰਾਨ ਬਲਜਿੰਦਰ ਦੇ ਚਾਚੇ ਦਾ ਲੜਕਾ ਗੁਰਮੀਤ ਸਿੰਘ ਔਲਖ ਜੋ ਕਿ ਟੈਕਸੀ ਯੂਨੀਅਨ ਦਾ ਪ੍ਰਧਾਨ ਹੈ, ਬਾਈਕ ‘ਤੇ ਆਇਆ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ।

ਇਸ ‘ਤੇ ਮਾਮੂਲੀ ਝਗੜਾ ਹੋ ਗਿਆ। ਗੁਰਮੀਤ ਪੂਰੀ ਤਰ੍ਹਾਂ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ। ਬਲਜਿੰਦਰ ਨੇ ਕਿਸੇ ਤਰ੍ਹਾਂ ਆਪਣੇ ਤਾਏ ਦੇ ਲੜਕੇ ਗੁਰਮੀਤ ਔਲਖ ਨੂੰ ਉਸ ਦੇ ਘਰ ਦੇ ਨਾਲ ਲੱਗਦੇ ਘਰ ਦੇ ਗੇਟ ਦੇ ਅੰਦਰ ਪਹੁੰਚਾਇਆ। ਕੁਝ ਹੀ ਪਲਾਂ ‘ਚ ਗੁਰਮੀਤ ਨੇ ਘਰ ‘ਚੋਂ ਹਥਿਆਰ ਬਾਹਰ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਮੁਲਜ਼ਮ ਨੇ ਆਉਂਦੇ ਹੀ ਸੋਨੂੰ ਨੂੰ ਸਿੱਧੀ ਗੋਲੀ ਮਾਰ ਦਿੱਤੀ। ਗੋਲੀ ਛਾਤੀ ਵਿੱਚ ਲੱਗੀ। ਉਹ ਉਥੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਗੁਰਮੀਤ ਨੇ ਦੂਜੀ ਗੋਲੀ ਆਪਣੇ ਚਾਚੇ ਦੇ ਲੜਕੇ ਬਲਜਿੰਦਰ ਔਲਖ ‘ਤੇ ਚਲਾਈ ਪਰ ਉਹ ਬਚ ਗਿਆ। ਉਸ ਨੇ ਤੀਜੀ ਗੋਲੀ ਆਪਣੀ ਮਾਸੀ ਅਤੇ ਬਲਜਿੰਦਰ ਦੀ ਮਾਂ ਕੁਲਜੀਤ ਕੌਰ ‘ਤੇ ਚਲਾਈ। ਗੋਲੀ ਕੁਲਜੀਤ ਕੌਰ ਦੀ ਲੱਤ ਵਿੱਚ ਲੱਗੀ। ਫਾਇਰਿੰਗ ਕਰਨ ਤੋਂ ਬਾਅਦ ਦੋਸ਼ੀ ਘਰ ‘ਚ ਲੁਕ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਕੁੱਤੀ ਨਾਲ ਰੇਪ, ਮਾਲਕ ਦੇ ਭਤੀਜੇ ਨੇ ਬਣਾਈ ਵੀਡੀਓ

ਮਿਸ਼ਨ 2024: ਪੰਜਾਬ ਦੀ ਸਿਆਸਤ ‘ਚ ਸਿੱਧੂ ਫੈਕਟਰ: ਰਿਹਾਈ ਤੋਂ ਬਾਅਦ ਜ਼ਿੰਮੇਵਾਰੀ ‘ਤੇ ਕਾਂਗਰਸ ‘ਚ ਹਲਚਲ