ਲੁਧਿਆਣਾ, 28 ਫਰਵਰੀ 2023 – ਲੁਧਿਆਣਾ ‘ਚ ਨੌਜਵਾਨਾਂ ਦੀ ਚਿੱਟੇ ਦਾ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ ਸਾਹਮਣੇ ਆਈ ਹੈ। ਇਹ ਵੀਡੀਓ ਥਾਣਾ ਡਿਵੀਜ਼ਨ ਨੰਬਰ 8 ਅਧੀਨ ਪੈਂਦੇ ਕੈਲਾਸ਼ ਨਗਰ ਦੀ ਦੱਸੀ ਜਾ ਰਹੀ ਹੈ। ਇੱਥੇ ਨੌਜਵਾਨ ਖਾਲੀ ਪਲਾਟ ਵਿੱਚ ਚਿੱਟੇ ਦਾ ਨਸ਼ਾ ਕਰ ਰਹੇ ਹਨ।
ਇਸ ਇਲਾਕੇ ਵਿੱਚ ਨਸ਼ੇ ਦੇ ਮਾਮਲੇ ਰੋਜ਼ਾਨਾ ਵੱਧ ਰਹੇ ਹਨ। ਇਲਾਕੇ ਦੇ ਲੋਕਾਂ ਦੇ ਦੋਸ਼ ਹਨ ਕਿ ਕਰਨ ਤੋਂ ਬਾਅਦ ਉਹ ਸੜਕਾਂ ‘ਤੇ ਘੁੰਮਦੇ ਹਨ ਅਤੇ ਚੋਰੀ ਅਤੇ ਖੋਹ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਜੇਕਰ ਇਲਾਕੇ ਦੇ ਲੋਕ ਇਨ੍ਹਾਂ ਨਸ਼ੇੜੀਆਂ ਦਾ ਵਿਰੋਧ ਕਰਦੇ ਹਨ ਤਾਂ ਉਹ ਲੋਕਾਂ ਨਾਲ ਲੜਾਈ-ਝਗੜਾ ਕਰਨ ਅਤੇ ਗਾਲ੍ਹਾਂ ਕੱਢਣ ‘ਤੇ ਉਤਰ ਆਉਂਦੇ ਹਨ। ਲੋਕ ਇਲਾਕੇ ਦੀਆਂ ਸੁੰਨਸਾਨ ਗਲੀਆਂ ਵਿੱਚ ਆਉਣ ਤੋਂ ਗੁਰੇਜ਼ ਕਰਦੇ ਹਨ ਕਿਉਂਕਿ ਕਈ ਵਾਰ ਨਸ਼ੇੜੀ ਵਿਅਕਤੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ।

