ਚੰਡੀਗੜ੍ਹ, 13 ਜੁਲਾਈ 2022 – ਰਾਸ਼ਟਰਪਤੀ ਦੀ ਚੋਣ ਲਈ, ਭਾਰਤ ਦੇ ਚੋਣ ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਸਕੱਤਰੇਤ, ਚੰਡੀਗੜ੍ਹ ਦੇ ਕਮੇਟੀ ਰੂਮ “ਏ” ਨੂੰ ਚੋਣ ਸਥਾਨ ਨਿਯਤ ਕੀਤਾ ਹੈ। ਇਹ ਚੋਣ ਪੰਜਾਬ ਵਿਧਾਨ ਸਭਾ ਦੇ ਚੁਣੇ ਹੋਏ ਮੈਂਬਰਾਂ ਦੁਆਰਾ ਸੋਮਵਾਰ, 18 ਜੁਲਾਈ, 2022 ਨੂੰ ਸਵੇਰੇ 10.00 ਵਜੇ ਤੋਂ ਸ਼ਾਮ 5:00 ਵਜੇ ਦੇ ਦਰਮਿਆਨ ਹੋਵੇਗੀ।
ਹੁਣ, ਕਮਿਸ਼ਨ ਨੇ ਪੰਜਾਬ ਵਿਧਾਨ ਸਭਾ ਦੇ ਕਿਸੇ ਚੁਣੇ ਹੋਏ ਮੈਂਬਰ ਨੂੰ ਜੋ ਆਪਣੇ ਰਾਜ ਹੈੱਡਕੁਆਰਟਰ ਵਿੱਚ ਆਪਣਾ ਵੋਟ ਪਾਉਣ ਦੇ ਸਮਰੱਥ ਨਹੀਂ ਹਨ, ਨੂੰ ਹੋਰ ਰਾਜ ਹੈੱਡਕੁਆਰਟਰ ਦੇ ਨਾਲ-ਨਾਲ, ਕਮਰਾ ਨੰ: 63, ਪਾਰਲੀਮੈਂਟ ਹਾਊਸ, ਨਵੀਂ ਦਿੱਲੀ ਵਿਖੇ ਵੋਟ ਸਥਾਨ ‘ਤੇ ਵੋਟ ਪਾਉਣ ਦੀ ਆਗਿਆ ਲੈਣ ਲਈ ਨਿਸ਼ਚਿਤ ਕੀਤੇ ਗਏ ਨਾਰਮਜ਼ ਵਿੱਚ 10 ਦਿਨਾਂ ਦੀ ਛੋਟ ਦਿੱਤੀ ਹੈ।
ਜਿਆਦਾ ਜਾਣਕਾਰੀ ਦਿੰਦਿਆਂ ਰਾਸ਼ਟਰਪਤੀ ਦੀ ਚੋਣ ਲਈ ਸਹਾਇਕ ਰਿਟਰਨਿੰਗ ਅਫ਼ਸਰ (ਏ ਆਰ ਓ) ਕਮ ਸਕੱਤਰ, ਪੰਜਾਬ ਵਿਧਾਨ ਸਭਾ ਨੇ ਦੱਸਿਆ ਕਿ ਜੇਕਰ ਵਿਧਾਨ ਸਭਾ ਦਾ ਕੋਈ ਵੀ ਚੁਣਿਆ ਹੋਇਆ ਮੈਂਬਰ ਆਪਣੀ ਵੋਟ ਦਾ ਇਸਤੇਮਾਲ ਨਵੀਂ ਦਿੱਲੀ ਜਾਂ ਕਿਸੇ ਹੋਰ ਰਾਜ ਦੇ ਹੈਡ ਕੁਆਰਟਰ ਵਿਖੇ ਕਰਨਾ ਚਾਹੁੰਦਾ/ਚਾਹੁੰਦੀ ਹੈ ਤਾਂ, ਨਿਰਧਾਰਿਤ ਫਾਰਮ ਏ ਆਰ ਓ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਹੜਾ ਕਿ ਚੋਣ ਦੀ ਮਿਤੀ ਤੋਂ 10 ਦਿਨ ਪਹਿਲਾਂ ਵਿਚਾਰਿਆ ਜਾ ਸਕਦਾ ਹੈ, ਜੇਕਰ ਇਸ ਸਬੰਧ ਵਿੱਚ ਲੋੜੀਂਦੇ ਪ੍ਰਬੰਧ ਕਰਨ ਲਈ ਢੁਕਵਾਂ ਸਮਾਂ ਉਪਲਬੱਧ ਹੋਵੇ।
ਉਹਨਾਂ ਦੱਸਿਆ ਕਿ ਕਿਸੇ ਵੀ ਚੋਣਕਾਰਾ ਦੁਆਰਾ ਵਰਤਿਆ ਵਿਕਲਪ ਅੰਤਿਮ ਹੋਵੇਗਾ ਅਤੇ ਕਮਿਸ਼ਨ ਦੁਆਰਾ ਬਾਅਦ ਵਿੱਚ ਕੋਈ ਤਬਦੀਲੀ ਪ੍ਰਵਾਨ ਨਹੀਂ ਕੀਤੀ ਜਾਵੇਗੀ।