ਵਿਜੀਲੈਂਸ ਵਲੋਂ 3 ਪਟਵਾਰੀਆਂ ਸਮੇਤ 12 ਲੋਕਾਂ ਖਿਲਾਫ FIR ਦਰਜ, ਪੜ੍ਹੋ ਕੀ ਹੈ ਪੂਰਾ ਮਾਮਲਾ

  • ਸਰਕਾਰੀ ਜ਼ਮੀਨ ਦੀਆਂ ਗਿਰਦਾਵਰੀਆਂ ਬਦਲਣ ਦੇ ਦੋਸ਼ ਤਹਿਤ 3 ਮਾਲ ਪਟਵਾਰੀਆਂ ਤੇ 9 ਪ੍ਰਾਈਵੇਟ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ
  • ਮਿਲੀਭੁਗਤ ਲਈ ਦੋਸ਼ੀ ਤਿੰਨ ਪ੍ਰਾਈਵੇਟ ਵਿਅਕਤੀ ਤੇ ਦੋ ਪਟਵਾਰੀ ਗ੍ਰਿਫਤਾਰ

ਚੰਡੀਗੜ੍ਹ, 20 ਅਕਤੂਬਰ 2022 – ਪੰਜਾਬ ਰਾਜ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਪਿੰਡ ਦਰਿਆ ਮਨਸੂਰ, ਜਿਲਾ ਅੰਮ੍ਰਿਤਸਰ ਵਿਖੇ ਪੰਜਾਬ ਸਰਕਾਰ ਦੇ ਨਿਕਾਸੀ ਤੇ ਮੁੜ ਵਸੇਬਾ ਵਿਭਾਗ ਦੀ ਮਾਲਕੀ ਵਾਲੀ ਜਮੀਨ ਕੁੱਝ ਪ੍ਰਾਈਵੇਟ ਵਿਅਕਤੀਆਂ ਦੇ ਕਬਜੇ ਹੇਠ ਹੋਣ ਬਾਰੇ ਫਰਜੀ ਕੇਸਾਂ ਦਾ ਹਵਾਲਾ ਦੇ ਕੇ ਉਸ ਜਮੀਨ ਦੀਆਂ ਗਿਰਦਾਵਰੀਆਂ ਬਦਲਣ ਦੇ ਦੋਸ਼ਾਂ ਤਹਿਤ ਕੁੱਲ 12 ਮੁਲਜ਼ਮਾਂ, ਜਿੰਨਾਂ ਵਿੱਚ ਮਾਲ ਵਿਭਾਗ ਦੇ ਤਿੰਨ ਪਟਵਾਰੀ ਅਤੇ 9 ਪ੍ਰਾਈਵੇਟ ਵਿਅਕਤੀ ਸ਼ਾਮਲ ਹਨ, ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਇਨਾਂ ਮੁਲਜਮਾਂ ਵਿੱਚੋਂ ਵਿਜੀਲੈਂਸ ਨੇ ਤਿੰਨ ਪ੍ਰਾਈਵੇਟ ਵਿਅਕਤੀਆਂ ਬਰਿਜਨੇਵ ਸਿੰਘ, ਸੁਖਜੀਤ ਸਿੰਘ, ਸੁਖਦੇਵ ਸਿੰਘ ਤੋਂ ਇਲਾਵਾ ਮਾਲ ਮਹਿਕਮੇ ਦੇ ਸੇਵਾ ਮੁਕਤ ਪਟਵਾਰੀ ਦਲਬੀਰ ਸਿੰਘ ਅਤੇ ਲਖਬੀਰ ਸਿੰਘ ਪਟਵਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤਕਰਤਾ ਸੁੱਖਾ ਸਿੰਘ ਵਾਸੀ ਕਮੀਰਪੁਰਾ ਜਿਲ੍ਹਾ ਅੰਮ੍ਰਿਤਸਰ ਨੇ ਸ਼ਿਕਾਇਤ ਕੀਤੀ ਸੀ ਅਤੇ ਪੜਤਾਲ ਉਪਰੰਤ ਦੋਸ਼ੀਆਨ ਬ੍ਰਿਜਨੇਵ ਸਿੰਘ, ਹਰਸ਼ੇਰ ਸਿੰਘ, ਰਮਨਦੀਪ ਕੌਰ ਪਤਨੀ ਹਰਸ਼ੇਰ ਸਿੰਘ, ਰਿੰਪਲਜੀਤ ਕੌਰ ਪਤਨੀ ਬ੍ਰਿਜਨੇਵ ਸਿੰਘ ਵਾਸੀਆਨ ਪਿੰਡ ਕੋਟਲੀ ਕੋਰੋਟਾਨਾ ਜਿਲ੍ਹਾ ਅੰਮ੍ਰਿਤਸਰ ਹਾਲ ਵਾਸੀ ਹੋਲੀ ਅਸਟੇਟ, ਅੰਮ੍ਰਿਤਸਰ, ਸੁਖਜੀਤ ਸਿੰਘ, ਉਸਦੇ ਪੁੱਤਰ ਪ੍ਰਭਦੀਪ ਸਿੰਘ ਤੇ ਰਵਦੀਪ ਸਿੰਘ ਵਾਸੀ ਪਿੰਡ ਜਗਦੇਵ ਖੁਰਦ ਜਿਲ੍ਹਾ ਅੰਮ੍ਰਿਤਸਰ, ਬਲਜੀਤ ਕੌਰ ਵਾਸੀ ਪਿੰਡ ਕੱਲੋਮਾਹਲ ਜਿਲ੍ਹਾ ਅੰਮ੍ਰਿਤਸਰ, ਸੁਖਦੇਵ ਸਿੰਘ ਵਾਸੀ ਪਿੰਡ ਕੱਲੋਮਾਹਲ ਜਿਲ੍ਹਾ ਅੰਮ੍ਰਿਤਸਰ ਅਤੇ ਇਹਨਾ ਨਾਲ ਸਾਜ-ਬਾਜ ਹੋ ਕੇ ਉਕਤ ਗਲਤ ਰਿਪੋਰਟਾਂ ਦਰਜ ਕਰਨ ਵਾਲੇ ਮਾਲ ਮਹਿਕਮੇ ਦੇ ਸੇਵਾਮੁਕਤ ਪਟਵਾਰੀ ਦਲਬੀਰ ਸਿੰਘ ਵਾਸੀ ਕਰਤਾਰ ਨਗਰ, ਛੇਹਰਟਾ, ਅੰਮ੍ਰਿਤਸਰ, ਰਣਜੀਤ ਸਿੰਘ ਪਟਵਾਰੀ ਵਾਸੀ ਮੁਹੱਲਾ ਗੋਪਾਲ ਨਗਰ ਜਿਲ੍ਹਾ ਅੰਮ੍ਰਿਤਸਰ ਅਤੇ ਲਖਬੀਰ ਸਿੰਘ ਪਟਵਾਰੀ ਵਾਸੀ ਪਿੰਡ ਬੱਲ ਲਬੇ ਦਰਿਆ ਜਿਲ੍ਹਾ ਅੰਮ੍ਰਿਤਸਰ ਦੇ ਖਿਲਾਫ ਮੁੱਕਦਮਾ ਨੰਬਰ 20, ਮਿਤੀ 19-10-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 420, 465, 466, 468, 471, 120-ਬੀ ਤਹਿਤ ਵਿਜੀਲੈਂਸ ਬਿਉਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਰਨਤਾਰਨ ‘ਚ ਪਤੀ-ਪਤਨੀ ਦਾ ਕਤਲ, ਨੂੰਹ ਤੇ ਧੀ ਨੂੰ ਬੰਧਕ ਬਣਾ ਕੇ ਕੀਤੀ ਲੁੱਟ

ਪੰਜਾਬ ਸਰਕਾਰ ਕਰਵਾਏਗੀ ਸਟੱਡੀ ਵੀਜ਼ੇ ਦੀ ਆੜ ਵਿੱਚ ਹੋ ਰਹੀ ਮਨੁੱਖੀ ਤਸਕਰੀ ਦੀ ਜਾਂਚ